ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 20 ਜੁਲਾਈ (ਹਰਜਿੰਦਰ ਪਾਲ ਛਾਬੜਾ) -ਨੇੜਲੇ ਪਿਂਡ ਖਡਿਆਲ ਵਿਖੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਬਣਨ ਜਾ ਰਹੇ ਬਿਜਲੀ ਗਰਿੱਡ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਲਈ ਪਾਵਰ ਕਾਮ ਦੇ ਐਸ ਸੀ ਸ੍ ਐਸ ਪੀ ਸਿੰਘ ਵਲੋਂ ਉਚੇਚੇ ਤੌਰ ਤੇ ਦੌਰਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਗਰਿੱਡ ਵਾਲੀ ਜਗ੍ਹ ਤੇ ਹੋਰਨਾਂ ਪ੍ਰਬੰਧਾ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਗਰਿੱਡ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਲਈ ਲੌੜੀਂਦੇ ਪ੍ਬੰਧ ਮੁਕੰਮਲ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਦੀ ਅਗਵਾਈ ਵਿੱਚ ਜਲਦੀ ਹੀ ਗਰਿੱਡ ਬਣ ਕੇ ਲੋਕਾਂ ਨੂੰ ਸਪੁਰਦ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਜਸਪਾਲ ਸਿੰਘ ਪੈ੍ਟੀ ਨੇ ਦੱਸਿਆ ਕਿ ਮਿੱਟੀ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ। ਜਲਦੀ ਹੀ ਮਾਨਯੋਗ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਗਰਿੱਡ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸ ਨਾਲ ਪਿੰਡ ਖਡਿਆਲ ਤੋਂ ਇਲਾਵਾ ਇਲਾਕੇ ਦੇ ਹੋਰਨਾਂ ਪਿੰਡਾਂ ਦੀ ਬਿਜਲੀ ਦੀ ਸਮੱਸਿਆ ਹੱਲ ਹੋ ਜਾਵੇਗੀ।ਇਸ ਮੌਕੇ ਸਿਵਲ ਐਕਸੀਅਨ ਸ੍ ਪਰਮਿੰਦਰ ਸਿੰਘ, ਐਸ ਡੀ ਓ ਸ੍ ਸਰਨਜੀਤ ਸਿੰਘ, ਜੇਈ ਸ੍ ਰਵਿੰਦਰ ਸਿੰਘ, ਆਪ ਆਗੂ ਜੱਸੀ, ਪੰਚ ਪ੍ਗਟ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly