ਐਸਸੀ /ਬੀਸੀ ਅਧਿਆਪਕ ਯੂਨੀਅਨ ਵੱਲੋਂ ਲੁਧਿਆਣਾ ਵਿਖੇ ਨਵ -ਨਿਯੁਕਤ ਹੋਏ ਜਿਲਾ ਸਿੱਖਿਆ ਅਫਸਰ (ਸੈਕੰਡਰੀ ) ਸ.ਹਰਜਿੰਦਰ ਸਿੰਘ  ਦਾ ਸਵਾਗਤ 

(ਸਮਾਜ ਵੀਕਲੀ)-ਐਸਸੀ /ਬੀਸੀ ਅਧਿਆਪਕ ਅਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਪੈਰਵਾਈ ਕਰਨ ਵਾਲੀ ਜਥੇਬੰਦੀ ਐਸਸੀ/ ਬੀਸੀ ਅਧਿਆਪਕ ਯੂਨੀਅਨ ਦੀ ਲੁਧਿਆਣਾ ਇਕਾਈ ਵੱਲੋਂ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਚੰਗਣਾ ਦੀ ਅਗਵਾਈ ਹੇਠ ਜਿਲਾ ਪੱਧਰ ਦੇ ਜਿਲ੍ਹਾ  ਸਿੱਖਿਆ ਅਧਿਕਾਰੀ  (ਸੈਕੰਡਰੀ ) ਹਰਜਿੰਦਰ ਸਿੰਘ  ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਉਨਾਂ ਨੂੰ  ਗੁਲਦਸਤਾ ਭੇਟ ਕੀਤਾ। ਜਿਲਾ  ਪ੍ਰੈਸ ਸਕੱਤਰ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ  ਅਤੇ  ਜਗਜੀਤ ਸਿੰਘ ਝਾਂਡੇ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਯੂਨੀਅਨ ਦੇ ਵਫਦ ਅਤੇ ਸਿੱਖਿਆ ਅਧਿਕਾਰੀ ਵਿਚਕਾਰ ਰਸਮੀ ਗੱਲਬਾਤ ਦੌਰਾਨ ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਦਰਪੇਸ਼  ਸਮੱਸਿਆਵਾਂ ਬਾਰੇ ਚਰਚਾ ਹੋਈ।  ਅਧਿਆਪਕਾਂ ਦੇ ਪੈਂਡਿੰਗ ਪਏ ਮਸਲਿਆਂ ,ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਅਧਿਆਪਕਾਂ  ਦੀ ਤੈਨਾਤੀ ਉਹਨਾਂ ਦੇ ਘਰਾਂ ਦੇ ਨੇੜਲੇ ਸਕੂਲਾਂ ਵਿੱਚ ਕਰਨ, ਨਾਨ ਬੋਰਡ ਜਮਾਤਾਂ ਦੇ ਇਮਤਿਹਾਨਾਂ ਦੇ ਮੱਦੇ ਨਜ਼ਰ ਸਕੂਲਾਂ ਵਿੱਚੋਂ ਸਟਾਫ ਦੀ ਗਿਣਤੀ ਨੂੰ ਆਧਾਰ ਬਣਾ ਕੇ ਦੂਸਰੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਬਤੌਰ ਸੁਪਰਡੈਂਟ ਅਤੇ ਉਪ ਸੁਪਰਡੈਂਟ ਲਗਾਈਆਂ ਜਾਣ ਆਦਿ ਮਸਲਿਆਂ ਸਬੰਧੀ ਸੰਖੇਪ  ਵਿਚਾਰ  ਵਟਾਂਦਰਾ ਹੋਇਆ  । ਡੀ ਈ ਓ ਹਰਜਿੰਦਰ ਸਿੰਘ ਅਤੇ  ਡਿਪਟੀ ਡੀ ਈ ਓ ਜਸਵਿੰਦਰ ਸਿੰਘ ਬਿਰਖ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਜਾਇਜ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਸਮਾਂਬੱਧ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ।ਇਸ ਮੌਕੇ ਤੇ ਜਿਲਾ ਵਿਤ ਸਕੱਤਰ ਮਨੋਹਰ ਸਿੰਘ ਦਾਖਾ ,ਯਾਦਵਿੰਦਰ ਸਿੰਘ ਮੁੱਲਾਂਪੁਰ ,ਸੁਖਜੀਤ ਸਿੰਘ ਸਾਬਰ, ਸਤਿਨਾਮ ਸਿੰਘ ਜਗਰਾਉਂ, ਇੰਦਰਪਾਲ ਸਿੰਘ ਮੋਹੀ,ਪਰਮਿੰਦਰ ਸਿੰਘ ਮਹਿਮੂਦਪੁਰ,ਜਤਿੰਦਰਪਾਲ ਸਿੰਘ ਸੁਨੇਤ, ਜਸਵਿੰਦਰ ਸਿੰਘ ਸਾਹਨੇਵਾਲ, ਬੇਅੰਤ ਸਿੰਘ  ਇਯਾਲੀ , ਨਰਿੰਦਰ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleMother Language: The Social Identity of Human Beings
Next articleਆਮ ਆਦਮੀ  ਬਲਾਕ ਪ੍ਰਧਾਨਾਂ ਅਤੇ ਭਾਜਪਾ ਆਗੂ ਦੀ ਭਾਰਤ ਬੰਦ ਦੌਰਾਨ ਸ਼ਮੂਲੀਅਤ ਨੇ  ਚਰਚਾ ਛੇੜੀ