ਸ਼ਹੀਦ ਭਗਤ ਸਿੰਘ ਨਗਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਪ੍ਰਸ਼ਾਸਨ ਐਸ.ਬੀ.ਐਸ. ਨਗਰ ਵੱਲੋਂ ਕੀਤੇ ਗਏ ਵਿਆਪਕ ਪ੍ਰਬੰਧਾਂ ਦਰਮਿਆਨ ਅੱਜ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ 60.70 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਇਨ੍ਹਾਂ ਤਿੰਨ ਕੌਂਸਲਾਂ ਦੇ ਕੁੱਲ 45 ਵਾਰਡਾਂ ਲਈ ਚੋਣਾਂ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 60.70 ਫੀਸਦੀ ਮਤਦਾਨ ਹੋਇਆ। ਸ. ਔਲਖ ਨੇ ਦੱਸਿਆ ਕਿ ਨਗਰ ਕੌਂਸਲ ਬੰਗਾ ਵਿੱਚ 64.62 ਫੀਸਦੀ, ਨਗਰ ਕੌਂਸਲ ਨਵਾਂਸ਼ਹਿਰ ਵਿੱਚ 56.45 ਫੀਸਦੀ ਅਤੇ ਨਗਰ ਕੌਂਸਲ ਰਾਹੋਂ ਵਿੱਚ 70.58 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਹ ਚੋਣਾਂ ਤਿੰਨ ਨਗਰ ਕੌਂਸਲਾਂ ਦੇ 45 ਵਾਰਡਾਂ ਲਈ ਹੋਈਆਂ, ਜਿਨ੍ਹਾਂ ਵਿੱਚ ਬੰਗਾ ਦੇ 15 ਵਾਰਡ, ਨਵਾਂਸ਼ਹਿਰ ਦੇ 19 ਵਾਰਡ ਅਤੇ ਰਾਹੋਂ ਨਗਰ ਕੌਂਸਲ ਦੇ 11 ਵਾਰਡ ਸ਼ਾਮਲ ਹਨ। ਚੋਣਾਂ ਲਈ ਕੁੱਲ 148 ਉਮੀਦਵਾਰ ਮੈਦਾਨ ਵਿੱਚ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



