HOME ਸੇਵਿਅਰ ਕਲੱਬ ਵੱਲੋਂ ਅਬਲੋਵਾਲ ਬਸਤੀ ਨਾਲ ਰਜਵਾਹੇ ਦੀ ਸਫਾਈ

ਸੇਵਿਅਰ ਕਲੱਬ ਵੱਲੋਂ ਅਬਲੋਵਾਲ ਬਸਤੀ ਨਾਲ ਰਜਵਾਹੇ ਦੀ ਸਫਾਈ

1

ਪਟਿਆਲਾ   (ਸਮਾਜ ਵੀਕਲੀ)   ਸੇਵਿਅਰ ਕਲੱਬ (ਰਜਿ) ਪਟਿਆਲਾ ਲੋਕਾਂ ਨੂੰ ਵਾਤਾਵਰਨ ਦੀ ਸਫਾਈ ਰੱਖਣ ਦੇ ਪ੍ਰਤਿ ਲਗਾਤਾਰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।ਇਸ ਕਲੱਬ ਦੇ ਮੈਂਬਰਾਂ ਨੇ ਨਾਭਾ ਰੋਡ ਦੇ ਰਜਵਾਹੇ ਦੀ ਸਫਾਈ ਕੀਤੀ।ਇਸ ਸਫਾਈ ਅਭਿਆਨ ਬਾਰੇ ਪੈ੍ਰੱਸ ਨੂੰ ਜਾਣਕਾਰੀ ਦਿੰਦੇ ਹੋਏ ਪਵਨ ਗਰਗ ਅਤੇ ਚਮਨ ਸ਼ਰਮਾ ਨੇ ਦੱਸਿਆ ਕਿ ਐਂਤਕੀ ਸਫਾਈ ਅਭਿਆਨ ਦੇ ਵਿੱਚ ਬਸਤੀ ਦੇ ਵਸਨੀਕਾਂ ਤੋਂ ਇਲਾਵਾ ਜਲ ਸਰੋਤ ਵਿਭਾਗ ਦੀ ਟੀਮ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਰਜਵਾਹੇ ਦੇ ਅੰਦਰ ਅਤੇ ਬਾਹਰ ਪਲਾਸਟਿਕ ਦੇ ਕਚਰੇ ਨੂੰ ਇਕੱਠਾ ਕਰਕੇ ਪੰਜਾਬੀ ਬਾਗ ਵਿੱਚ ਸਥਿਤ ਕੂੜੇ ਦੇ ਡੰਪ ਤੇ ਲਿਜਾਇਆ ਗਿਆ। ਉਹਨਾਂ ਦੱਸਿਆ ਕਿ ਸੇਵਿਅਰ ਕਲੱਬ ਦਾ ਮੰਤਵ ਨਾਭਾ ਰੋਡ ਨੂੰ ਪੂਰਣ ਤੌਰ ਤੇ ਪਲਾਸਟਿਕ ਦੇ ਕਚਰੇ ਤੋਂ ਮੁਕਤੀ ਦਿਵਾਉਣਾ ਹੈ।ਇਸ ਉਦੇਸ਼ ਦੀ ਪੂਰਤੀ ਦੇ ਲਈ ਦੁਕਾਨਦਾਰਾਂ ਅਤੇ ਵਸਨੀਕਾਂ ਨੂੰ ਸਫਾਈ ਰੱਖਣ ਪ੍ਰਤਿ ਜਾਗਰੂਕ ਕੀਤਾ ਜਾ ਰਿਹਾ ਹੈ।ਕਲੱਬ ਨੇ ਮਹਾਂਸਿ਼ਵਰਾਤਰੀ ਤੋਂ ਸਫਾਈ ਅਭਿਆਨ ਦੀ ਸੁਰੂਆਤ ਕੀਤੀ ਸੀ ਜਿਸਦੇ ਚੰਗੇ ਨਤੀਜੇ ਵੇਖਣ ਨੂੰ ਮਿਲ ਰਹੇ ਹਨ। ਅਬਲੋਵਾਲ ਬਸਤੀ ਦੇ ਲੋਕਾਂ ਨੂੰ ਰਜਵਾਹੇ ਵਿੱਚ ਕਚਰਾ ਨਾ ਸੁੱਟਣ ਬਾਰੇ ਲਗਾਤਾਰ ਸਮਝਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਦੇ ਨਾਲ ਰਜਵਾਹੇ ਨੂੰ ਸੈਰਗਾਹ ਵਿੱਚ ਪਰਿਵਰਤਿਤ ਕੀਤਾ ਜਾਵੇਗਾ।ਕਲੱਬ ਦੇ ਅਹੁੱਦੇਦਾਰਾਂ ਨੈ ਜਲ ਸਰੋਤ ਵਿਭਾਗ ਵੱਲੋਂ ਸਫਾਈ ਅਭਿਆਨ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ।ਇੱਥੇ ਜਿ਼ਕਰਯੋਗ ਹੈ ਕਿ ਸੇਵਿਅਰ ਕਲੱਬ (ਰਜਿ) ਵਾਤਾਵਰਨ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਲੋਕ ਭਲਾਈ ਸਕੀਮਾਂ ਜਿਵੇਂ ਖੂਨਦਾਨ ਕੈਂਂਪ, ਗਰੀਬ ਵਿਅਕਤੀਆਂ ਦੀ ਆਰਥਿਕ ਮੱਦਦ ਕਰਨਾ, ਅਵਾਰਾ ਪਸ਼ੂਆ ਦੀ ਸਮੱਸਿਆ ਦਾ ਨਿਪਟਾਰਾ, ਰੇਹੜੀਆਂ ਦੀ ਸਹੀ ਵਿਵਸਥਾ ਕਰਨਾ, ਮੁੱਖ ਮੰਤਰੀ ਬੀਮਾ ਯੋਜਨਾ ਕਾਰਡ ਬਣਾਉਣ ਲਈ ਕੈਂਪ ਦਾ ਆਯੋਜਨ ਅਤੇ ਆਦਿ ਪੌਦੇ ਲਗਾਉਣ ਵਿੱਚ ਯਤਨਸ਼ੀਲ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੁਸਤਕ ਸਮੀਖਿਆ: ਪੰਜਾਬੀ ਅਨੁਵਾਦ ਸਾਹਿਤ ਵਿਚ ਨਿਘਰ ਵਾਧਾ: ਅਰਤਿੰਦਰ ਸੰਧੂ ਦਾ ਕਹਾਣੀ ਸੰਗ੍ਰਿਹ ‘ਕੁਆਰਨਟਾਈਨ ਅਤੇ ਹੋਰ ਕਹਾਣੀਆਂ’
Next articleਬੱਲੋਂਵਾਲ ਸੌਂਖੜੀ ਵਿਖੇ ਸਾਉਣੀ ਦੀਆਂ ਫਸਲਾਂ ਲਈ ਪੀ.ਏ.ਯੂ. ਦੇ ਕਿਸਾਨ ਮੇਲੇ ਵਿੱਚ ਹੁੰਮ ਹੁਮਾ ਕੇ ਪੁੱਜੇ ਕਿਸਾਨ