ਬਚਾ ਲਿਆ ..

ਰੈਪੀ ਰਾਜੀਵ

(ਸਮਾਜ ਵੀਕਲੀ)

ਬਜ਼ੁਰਗਾਂ ਦੀਆਂ ਸੀ ਦੁਆਵਾਂ ਨੇ ਬਚਾ ਲਿਆ
ਮੇਰੇ ਪੱਖ ‘ਚ’ ਚੱਲੀਆਂ ਹਵਾਵਾਂ ਨੇ ਬਚਾ ਲਿਆ
ਬਜ਼ੁਰਗਾਂ ਦੀਆਂ ਸੀ ਦੁਆਵਾਂ ਨੇ ਬਚਾ ਲਿਆ ..

ਆਪਾ ਵੀ ਇਥੇ ਕੀਤੇ ਰੁੱਲਦੇ ਹੀ ਹੋਣੇ ਸੀ
ਧੁੱਪ ਤੋਂ ਬਚਾਉਦੀਆਂ ਛਾਵਾਂ ਨੇ ਬਚਾ ਲਿਆ ..

ਜਿਨ੍ਹਾਂ ਉੱਤੇ ਚੱਲ ਕੇ ਮੰਜ਼ਿਲ ਮੈ ਪਾ ਲੈਣੀ
ਮੈਨੂੰ ਅੱਜ ਤੱਕ ਉਹਨਾਂ ਰਾਹਾਂ ਨੇ ਬਚਾ ਲਿਆ ..

ਕਿਸੇ ਦੇ ਵਾਗੂ ਹੱਥ ਅਸੀ ਅੱਡੇ ਨਹੀ
“ਰੈਪੀ” ਜੋ ਰੱਖੀਆਂ ਇੱਛਾਵਾਂ ਨੇ ਬਚਾ ਲਿਆ ..

ਜੋ ਮੈਨੂੰ ਅਜੇ ਤਾਈ ਡਿੱਗਣੇ ਤੋਂ ਬਚਾਉਦੀਆਂ
ਬੱਚਿਆਂ ਦੀਆਂ ਪਿਆਰੀਆਂ ਮਾਵਾਂ ਨੇ ਬਚਾ ਲਿਆ ..

ਰੈਪੀ ਰਾਜੀਵ

9501001070

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਤ ਸਿੰਘ
Next articleਗਜ਼ਲ਼