ਕਿਹਾ– ਮਨਰੇਗਾ ਕਿਰਤੀਆਂ ਪ੍ਰਤੀ ਮਹਾਤਮਾ ਗਾਂਧੀ ਦੀ ਸੱਚੀ ਸੁੱਚੀ ਭਾਵਨਾ ਦੀ ਤਰਜ਼ਮਾਨੀ ਕਰਦੀ ਹੈ
ਬਰਨਾਲਾ ਰੈਲੀ ਦੀ ਕਾਮਯਾਬੀ ਲਈ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸੀ ਵਰਕਰ ਅਤੇ ਨੇਤਾ ਪੱਬਾਂ ਭਾਰ– ਰੈਲੀ ਦਾ ਸਟਿੱਕਰ ਕੀਤਾ ਜਾਰੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਅੱਜ ਹਲਕਾ ਦੱਖਣੀ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਸਰਪ੍ਰਸਤੀ ਹੇਠ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਬਰਨਾਲਾ ਰੈਲੀ ਲਈ ਸਟਿੱਕਰ ਜਾਰੀ ਕੀਤਾ ਗਿਆ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ) ਦੇ ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ, ਜ਼ਿਲ੍ਹਾ ਕਾਂਗਰਸ (ਓ.ਬੀ.ਸੀ) ਦੇ ਪ੍ਰਧਾਨ ਵਰਿੰਦਰ ਭੱਲਾ, ਰਤਨੇਸ਼ ਕੁਮਾਰ, ਰਾਕੇਸ਼ ਗੋਇਲ, ਮਾਸਟਰ ਹਰੀਦੇਵ ਬਾਵਾ, ਮਨਜੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ “ਮਨਰੇਗਾ ਬਚਾਓ” ਬਰਨਾਲਾ ਰੈਲੀ ਵਿੱਚ ਹਿੱਸਾ ਲੈਣ ਲਈ ਹਲਕਾ ਦੱਖਣੀ ਦੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਉਹਨਾਂ ਕਿਹਾ ਕਿ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਦੀ ਸੋਚ, ਸਚਾਈ, ਸਪਸ਼ਟਤਾ ਅਤੇ ਦੇਸ਼ ਸੇਵਾ ਪ੍ਰਤੀ ਦ੍ਰਿੜ੍ਹਤਾ ਇੱਕ ਦਿਨ ਰੰਗ ਲਿਆਏਗੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਜੋ ਅਮਰੀਕਾ ਨਾਲ ਵਿਉਪਾਰਿਕ ਸਮਝੌਤਾ ਕਰ ਰਹੀ ਹੈ, ਜਿਸ ਨਾਲ ਖੇਤੀ ਅਤੇ ਟੈਕਸਟਾਈਲ ਵਿੱਚ ਭਾਰਤ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਭਾਜਪਾ ਵਿੱਚ ਕਾਂਗਰਸ ਪਾਰਟੀ ਛੱਡ ਕੇ ਗਏ ਕਈ ਨੇਤਾ ਰਾਜ ਸਭਾ ਦੀ ਸੀਟ ਹਾਸਿਲ ਕਰਨ ਲਈ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਭਾਜਪਾ ਨੇਤਾਵਾਂ ਦੇ ਕਸੀਦੇ ਪੜ੍ਹ ਰਹੇ ਹਨ ਜੋ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ। ਉਹਨਾਂ ਕਿਹਾ ਕਿ ਮਨਰੇਗਾ ਕਿਰਤੀਆਂ ਪ੍ਰਤੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸੱਚੀ ਸੁੱਚੀ ਭਾਵਨਾ ਦੀ ਤਰਜਮਾਨੀ ਕਰਦੀ ਹੈ। ਉਹਨਾਂ ਕਿਹਾ ਕਿ ਬਰਨਾਲਾ ਰੈਲੀ ਦੀ ਕਾਮਯਾਬੀ ਲਈ ਰਾਜਾ ਵੜਿੰਗ ਪ੍ਰਧਾਨ ਪ੍ਰਦੇਸ਼ ਕਾਂਗਰਸ ਸਮੁੱਚੇ ਕਾਂਗਰਸ ਵਰਕਰਾਂ ਨੂੰ ਲਾਮਬੰਦ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਜਦਕਿ ਅੰਮ੍ਰਿਤਾ ਵੜਿੰਗ ਵੀ ਲੁਧਿਆਣਾ ਵਿੱਚ ਮੀਟਿੰਗਾਂ ਕਰ ਰਹੀ ਹੈ। ਇਸ ਸਮੇਂ ਮਮਤਾ ਰਾਣੀ, ਸ਼ਰਨਜੀਤ ਵਰਮਾ, ਲਲਿਤਾ ਦੇਵੀ, ਕਿਰਨ ਕਪੂਰ, ਵੀਨਾ ਰਾਣੀ, ਰੇਖਾ ਰਾਣੀ, ਨਿਮਰਤਾ, ਜਸਵਿੰਦਰ ਕੌਰ, ਪ੍ਰਵੇਸ਼ ਕੁਮਾਰ, ਮੁਕੇਸ਼ ਕੁਮਾਰ, ਪੁਸ਼ਪਾ ਦੇਵੀ, ਸੰਗੀਤਾ ਬਾਂਸਲ, ਸੁਦੇਸ਼ ਤਿਆਗੀ, ਰੇਨੂ, ਰਿੰਕਾ, ਦਿਲਾਵਰ ਸਿੰਘ, ਪ੍ਰਿੰਸ, ਅਵਰੀਨ ਕੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



