HOME ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਵੱਲੋਂ ਪਿੰਡ ਸਹਾਰਨਮਾਜਰਾ, ਲੁਧਿਆਣਾ ਵਿਖੇ ਲਗਾਇਆ 723ਵਾਂ...

ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਵੱਲੋਂ ਪਿੰਡ ਸਹਾਰਨਮਾਜਰਾ, ਲੁਧਿਆਣਾ ਵਿਖੇ ਲਗਾਇਆ 723ਵਾਂ ਅੱਖਾਂ ਦਾ ਮੁਫ਼ਤ ਕੈਂਪ – ਕੈਂਪ ਦਾ ਉਦਘਾਟਨ ਡਾ: ਐਸ.ਪੀ.ਸਿੰਘ ਉਬਰਾਏ ਨੇ ਕੀਤਾ

2

ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਦੇ ਨਜ਼ਦੀਕ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸਾਧਸੰਗਤ ਪਿੰਡ ਸਹਾਰਨਮਾਜਰਾ (ਲੁਧਿਆਣਾ) ਦੇ ਸਹਿਯੋਗ ਨਾਲ ਗੁਰਦੁਆਰਾ ਦੁੱਖ਼ ਨਿਵਾਰਨ ਸਾਹਿਬ, ਸਹਾਰਨਮਾਜਰਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ (ਰਜਿ:) ਵੱਲੋਂ 723ਵਾਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਉਪਰੇਸ਼ਨ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਡਾ: ਐਸ.ਪੀ.ਸਿੰਘ ਉਬਰਾਏ ਨੇ ਆਪਣੇ ਕਰ- ਕਮਲਾਂ ਦੁਆਰਾ ਕੀਤਾ । ਉਹਨਾਂ ਨੇ ਕਿਹਾ ਕਿ ਅੱਖਾਂ ਦੇ ਇਲਾਜ ਤੇ ਬਹੁਤ ਜ਼ਿਆਦਾ ਖ਼ਰਚ ਹੁੰਦਾ ਹੈ । ਹਰ ਇੱਕ ਮਰੀਜ਼ ਦੇ ਵਾਸਤੇ ਅੱਖਾਂ ਦਾ ਇਲਾਜ ਕਰਵਾਉਣਾ ਬਹੁਤ ਔਖਾ ਸੀ । 14-15 ਹਜ਼ਾਰ ਰੁਪਏ ਦਾ ਇੱਕ ਲੈੱਨਜ਼ ਪੈਂਦਾ ਸੀ । ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਨੇ ਅੱਖਾਂ ਦੇ ਇਲਾਜ ਦਾ ਮੁਫ਼ਤ ਪਹਿਲਾ ਕੈਂਪ ਪਟਿਆਲਾ ਵਿਖੇ ਲਗਾਇਆ । ਇਸ ਕੈਂਪ ਵਿੱਚ ਮਲੇਰਕੋਟਲਾ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਹੋਰ ਦੂਰ-ਦੂਰ ਸ਼ਹਿਰਾਂ/ਪਿੰਡਾਂ ਤੋਂ ਲੋਕ ਪਹੁੰਚੇ ਸਨ ।ਹਰ ਜ਼ਿਲ੍ਹੇ ਵਿੱਚ ਹਰ ਸਾਲ ਚਾਰ-ਚਾਰ,-ਪੰਜ-ਪੰਜ ਅੱਖਾਂ ਦੇ ਕੈਂਪ ਲੱਗਦੇ ਹਨ। ਹਰ ਸਾਲ ਪੰਜਾਬ ਵਿੱਚ ਡੇਢ ਸੌ ਦੇ ਕਰੀਬ ਅੱਖਾਂ ਦੇ ਚਿੱਟੇ ਮੋਤੀਏ ਦੇ ਇਲਾਜ ਦੇ ਮੁਫ਼ਤ ਕੈਂਪ ਲੱਗਦੇ ਹਨ । ਕਿਸੇ ਵੀ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਅੱਜ ਪਿੰਡ ਸਹਾਰਨਮਾਜਰਾ ਵਿੱਚ 723ਵਾਂ ਕੈਂਪ ਲਗਾਇਆ ਗਿਆ ਹੈ । ਉਹਨਾਂ ਕਿਹਾ ਕਿ ਗੁਰਮੀਤ ਸਿੰਘ ਪੰਧੇਰ ਦੇ ਸਹਿਯੋਗ ਨਾਲ ਇਸ ਪਿੰਡ ਵਿੱਚ 2015 ਤੋਂ ਅੱਖਾਂ ਦੇ ਚਿੱਟੇ ਮੋਤੀਏ ਦਾ ਕੈਂਪ ਲਗਾਉਣਾ ਸ਼ੁਰੂ ਕੀਤਾ ਗਿਆ । ਕਿਸੇ ਸਾਲ ਵਿੱਚ ਇੱਕ ਕੈਂਪ, ਕਿਸੇ ਸਾਲ ਵਿੱਚ ਦੋ ਕੈਂਪ ਅਤੇ ਹੁਣ ਸਾਲ ਵਿੱਚ ਤਿੰਨ ਕੈਂਪ ਲਗਾਏ ਜਾ ਰਹੇ ਹਨ । ਇਹ ਪਿੰਡ ਵਿੱਚ 20ਵਾਂ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਡਾਕਟਰ ਬੀ.ਐਸ.ਸੰਘਾ ਵੱਲੋਂ 311 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ । 147 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੰਡੀਆਂ ਗਈਆਂ । ਮੋਤੀਆਬਿੰਦ ਦੇ 55 ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਅਗਲੇ ਪੜਾਅ ਲਈ ਦਰਜ ਕੀਤਾ ਗਿਆ, ਤਾਂ ਜੋ ਉਹਨਾਂ ਦੇ ਮੁਫ਼ਤ ਉਪਰੇਸ਼ਨ ਕੀਤੇ ਜਾ ਸਕਣ । ਸ੍ਰ: ਜਸਵੰਤ ਸਿੰਘ ਛਾਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਹਮੇਸ਼ਾਂ ਹੀ ਸਮੁੱਚੀ ਮਾਨਵਤਾ ਦੀ ਸੇਵਾ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾ ਕੇ ਮਨੁੱਖਤਾ ਦੀ ਸੇਵਾ ਕਰਦੀ ਰਹੇਗੀ । ਸ੍ਰ: ਗੁਰਮੀਤ ਸਿੰਘ ਪੰਧੇਰ ਐਨ.ਆਰ.ਆਈ ਨੇ ਕਿਹਾ ਕਿ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡੀ ਸੇਵਾ ਹੈ । ਉਹ ਅੱਗੇ ਤੋਂ ਵੀ ਇਸ ਤਰ੍ਹਾਂ ਲੋਕ ਸੇਵਾ ਦੇ ਕਾਰਜ ਕਰਦੇ ਰਹਿਣਗੇ । ਇਸ ਤੋਂ ਪਹਿਲਾਂ ਡਾ: ਐਸ.ਪੀ.ਸਿੰਘ.ਉਬਰਾਏ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ । ਇਸ ਮੌਕੇ ਤੇ ਸ੍ਰ: ਗੁਰਮੀਤ ਸਿੰਘ ਪੰਧੇਰ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਡਾ: ਐਸ.ਪੀ.ਸਿੰਘ.ਉਬਰਾਏ, ਸ੍ਰ: ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਲੁਧਿਆਣਾ ਇਕਾਈ, ਪੱਤਰਕਾਰ ਕਰਨੈਲ ਸਿੰਘ ਐੱਮ.ਏ., ਅਮਨ ਕੁਮਾਰ ਟਿੰਕਾ ਤੇ ਹੋਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੁਰਮੀਤ ਸਿੰਘ ਪੰਧੇਰ, ਕਿੱਕਰ ਸਿੰਘ ਪੰਧੇਰ, ਮਨਜੀਤ ਸਿੰਘ, ਨਰਦੀਪ ਸਿੰਘ, ਹਰਜੀਵਨ ਸਿੰਘ, ਸਰਵਣ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ, ਜਗਰੂਪ ਸਿੰਘ, ਦਵਿੰਦਰਪਾਲ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ ਕਾਲੀ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਡਾ: ਅਵਤਾਰ ਸਿੰਘ,ਡਾ: ਜੀਤ ਸਿੰਘ ਨੱਥੂਮਾਜਰਾ, ਗੁਰਨੂਰ ਸਿੰਘ,ਨਾਜਰ ਸਿੰਘ ਮੈਂਬਰ, ਅਮਰਜੀਤ ਸਿੰਘ ਸਿਹੋਤਾ, ਅਵਨਿੰਦਰ ਸਿੰਘ ਮੰਡੀਆ, ਰਾਜਦੀਪ ਸਿੰਘ ਦੁਗਰੀ, ਭੁਪਿੰਦਰ ਸਿੰਘ ਸਿੱਧੂ, ਬਲਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭੁੱਪਾ, ਨਾਜਰ ਸਿੰਘ ਸੇਵਾਦਾਰ, ਦਲਜੀਤ ਸਿੰਘ, ਬਲਵਿੰਦਰ ਕੌਰ ਸਰਪੰਚ, ਬਲਵੀਰ ਸਿੰਘ ਪੰਧੇਰ ਖੇੜੀ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਖਾਲਸਾ, ਪ੍ਰਿਤਪਾਲ ਸਿੰਘ, ਹਰਜਿੰਦਰ ਸਿੰਘ ਵਰਮਾ ਨਾਹਰ ਸਿੰਘ ਸਾਬਕਾ ਪ੍ਰਧਾਨ, ਹਰਪਾਲ ਸਿੰਘ ਪਾਲੂ, ਨਛੱਤਰ ਸਿੰਘ ਮੌਜੂਦ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article“ਮਨਰੇਗਾ ਬਚਾਓ” ਰੈਲੀ ਵਿੱਚ ਹਿੱਸਾ ਲੈਣ ਲਈ ਹਲਕਾ ਦੱਖਣੀ ਦੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸਾਹ- ਰਾਹੁਲ ਦੀ ਸੋਚ, ਸਚਾਈ, ਸਪਸ਼ਟਤਾ ਇੱਕ ਦਿਨ ਰੰਗ ਲਿਆਏਗੀ- ਬਾਵਾ
Next articleਭਵਿੱਖ ਕੀ ਹੈ ਅਤੇ ਕਿਸਮਤ ਕਿਵੇਂ ਖੁਲ੍ਹਦੀ ਹੈ?