HOME ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਦੇ ਦੋ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ।

ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਦੇ ਦੋ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ।

1
(ਵਧੀਆ ਪੜਾਈ ਹੋਣ ਕਰਕੇ ਲਗਾਤਾਰ ਜਵਾਹਰ ਨਵੋਦਿਆ ਲਈ ਚੁਣੇ ਜਾ ਰਹੇ ਹਨ ਸੱਤਿਆ ਭਾਰਤੀ ਸਕੂਲ ਦੇ ਬੱਚੇ) 
ਰਾਏਕੋਟ,  (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ) : ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਜੋ ਕਿ ਭਾਰਤੀ ਏਅਰਟੈਲ ਫਾਊਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ ਦੇ ਵਿਦਿਆਰਥੀ ਮੁਹੰਮਦ ਅਰਸ਼ਦ ਤੇ ਏਕਮ ਸਿੰਘ ਪਿੰਡ ਬ੍ਰਹਮਪੁਰ ਦਾ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਛੇਵੀਂ ਜਮਾਤ ‘ਚ ਦਾਖਲਾ ਹੋਣ ਤੇ ਸਕੂਲ ਤੇ ਮਾਪਿਆਂ ਤੇ ‘ਚ ਖੁਸ਼ੀ ਦਾ ਮਾਹੌਲ ਹੈ। ਸਕੂਲ ਮੁੱਖ ਅਧਿਆਪਕ ਸ਼ਰਨਜੀਤ ਕੌਰ ਨੇ ਦੱਸਿਆ ਸੱਤਿਆ ਭਾਰਤੀ ਸਕੂਲ ‘ਚ ਬੱਚਿਆਂ ਨੂੰ ਬਿਲਕੁਲ ਮੁਫ਼ਤ ਵਧੀਆ ਪੜਾਈ ਦਿੱਤੀ ਜਾ ਰਹੀ ਹੈ ਤੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪਰਵੇਸ਼ ਪ੍ਰੀਖਿਆ ਲਈ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦਾ ਜਵਾਹਰ ਨਵੋਦਿਆ ਵਿਦਿਆਲਿਆ ‘ਚ ਚੋਣ ਹੁੰਦੀ ਆ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਬਹੁਤ ਵਿਦਿਆਰਥੀ ਨਵੋਦਿਆ ਲਈ ਚੁਣੇ ਜਾ ਚੁੱਕੇ ਹਨ। ਉਹਨਾਂ ਅੱਗੇ ਦੱਸਿਆ ਕਿ ਸਕੂਲ ਵਿੱਚ ਡੀ.ਸੀ.ਆਰ ਦੇ ਮਾਧਿਅਮ ਰਾਹੀਂ ਵੀ ਵਧੀਆ ਸਿੱਖਿਆ ਦੇਕੇ ਬੱਚਿਆਂ ਨੂੰ ਇਸ ਯੋਗ ਬਣਾਉਣ ਲਈ ਅਧਿਆਪਕਾਂ ਦੁਆਰਾ ਮਿਹਨਤ ਕਰਵਾਈ ਜਾ ਰਹੀ ਹੈ ਕਿ ਅਗਲੇ ਸਾਲ ਹੋਰ ਵਿਦਿਆਰਥੀ ਤੇ ਵਿਦਿਆਰਥਣਾਂ ਜਵਾਹਰ ਨਵੋਦਿਆ ਵਿਦਿਆਲਿਆ’ ਚ ਪੜਨ ਦੇ ਯੋਗ ਬਣ ਸਕਣ।
Previous articleਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਈ-ਯੂਵਾ ਸੈਂਟਰ ਦਾ ਉਦਘਾਟਨ ਸਮਾਰੋਹ ਅਤੇ “ਰਿਸਰਚ ਫੈਸਟ 2026” ਦਾ ਆਯੋਜਨ
Next article*ਭਗਵੰਤ ਮਾਨ ਨੂੰ ਸਵਾਲ ਪੁੱਛਣ ਜਾ ਰਹੇ ਅਜੇ ਮੰਗੂਪੁਰ ਜਿਲ੍ਹਾ ਪ੍ਰਧਾਨ ਸਮੇਤ ਕਾਂਗਰਸੀ ਵਰਕਰਾਂ ਨੂੰ ਪਾਰਟੀ ਦਫਤਰ ਬਲਾਚੌਰ ਵਿੱਚ ਰੋਕ’- “ਕੀਤਾ ਨਜਰਬੰਦ”*