ਸਾਤਵਿਕ-ਚਿਰਾਗ ਨੇ ਸਵਿੱਸ ਓਪਨ ਦਾ ਖਿਤਾਬ ਜਿੱਤਿਆ

ਬਾਸਲ (ਸਮਾਜ ਵੀਕਲੀ):  ਇੱਥੇ ਸਵਿੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਚੀਨ ਦੇ ਰੇਨ ਜ਼ਿਆਂਗ ਯੂ ਅਤੇ ਟੈਨ ਕਿਆਂਗ ਨੂੰ ਹਰਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਹਮਲਾਵਰ ਖੇਡ ਦਿਖਾਉਂਦਿਆਂ ਵਿਸ਼ਵ ਦੀ 21ਵੇਂ ਨੰਬਰ ਦੀ ਜੋੜੀ ਨੂੰ 54 ਮਿੰਟਾਂ ਵਿੱਚ 21-19, 24-22 ਨਾਲ ਹਰਾ ਦਿੱਤਾ। ਇਹ ਭਾਰਤ ਲਈ ਸੀਜ਼ਨ ਦਾ ਪਹਿਲਾ ਖਿਤਾਬ ਸੀ। ਇਸ ਤੋਂ ਪਹਿਲਾਂ ਪਿਛਲੇ ਹਫਤੇ ਸਾਤਵਿਕ ਅਤੇ ਚਿਰਾਗ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿੱਚ ਬਾਹਰ ਹੋ ਗਏ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ
Next articleਬਾਬਾ ਸਾਹਿਬ ਡਾ: ਅੰਬੇਡਕਰ ਦੇ ਜਨਮ ਦਿਨ ਦਾ ਮੁੱਖ ਸਮਾਗਮ ਅੰਬੇਡਕਰ ਭਵਨ ਵਿਖੇ