ਸਤਨਾਮ ਸਿੰਘ ਬੰਗੜ ਪਿੰਡ ਰਹਿਸੀਵਾਲ ਦੇ ਬਣੇ ਸਰਬਸੰਮਤੀ ਨਾਲ ਸਰਪੰਚ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪੰਜਾਬ ਵਿੱਚ ਜਿੱਥੇ ਪੰਚਾਇਤੀ ਚੋਣਾਂ ਦਾ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਉੱਥੇ ਹੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹਨਾਂ ਚੋਣਾਂ ਦਾ ਰੇੜਕਾ ਖਤਮ ਕਰਕੇ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ । ਹਲਕਾ ਸ਼ਾਮਚੁਰਾਸੀ ਦੇ ਪਿੰਡ ਰਹਿਸੀਵਾਲ ਵਿਖੇ ਵੀ ਸਰਬਸੰਮਤੀ ਨਾਲ ਸ਼੍ਰੀ ਸਤਨਾਮ ਸਿੰਘ ਬੰਗੜ ਨੂੰ ਸਮੁੱਚੇ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆ । ਇਸ ਮੌਕੇ ਉਹਨਾਂ ਨਾਲ ਚੁਣੀ ਗਈ ਪੰਚਾਇਤ ਵਿੱਚ ਪੰਚ ਸ. ਸਲੈਂਦਰ ਪਾਲ ਸਿੰਘ, ਪੰਚ ਸ. ਪੂਰਨ ਸਿੰਘ ਬੰਗੜ, ਪੰਚ ਸ਼੍ਰੀਮਤੀ ਨਰੇਸ਼ ਕੁਮਾਰੀ , ਪੰਚ ਸ਼੍ਰੀਮਤੀ ਇੰਦਰਜੀਤ ਕੌਰ,
ਪੰਚ ਸ. ਗੁਰਬਿੰਦਰ ਸਿੰਘ ਤੇ ਨਾਮ ਪ੍ਰਮੁੱਖ ਹਨ।  ਇਸ ਚੋਣ ਉਪਰੰਤ ਸਮੁੱਚੀ ਪੰਚਾਇਤ ਦੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਪਿੰਡ ਦੀ ਬੇਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਦੀ ਪਰਪੱਕਤਾ ਲਈ । ਸਰਪੰਚ ਸ਼੍ਰੀਮਾਨ ਸਤਨਾਮ ਸਿੰਘ ਬੰਗੜ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਅਤੇ ਚੜ੍ਹਦੀ ਕਲਾ ਲਈ ਹਮੇਸ਼ਾ ਸਾਰਥਿਕ ਯਤਨ ਕਰਨਗੇ ਅਤੇ ਸਮੁੱਚੀ ਪੰਚਾਇਤ ਦੇ ਸਹਿਯੋਗ ਨਾਲ ਉਹ ਹਰ ਤਰ੍ਹਾਂ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਲਈ ਤਰਜੀਹ ਦੇਣਗੇ।
ਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ ਲੇਖਕ ਮੰਚ ਵੱਲੋਂ ਰੰਗਾ ਰੰਗ ਪ੍ਰੋਗਰਾਮ
Next articleਜੇਕਰ ਪਿੰਡ ਸੁੰਨੜ ਕਲਾਂ ਦੀ ਜਨਤਾ ਨੇ ਸਰਪੰਚ ਬਣਨ ਦਾ ਮੌਕਾ ਦਿੱਤਾ ਤਾਂ ਹੇਠ ਲਿਖੇ ਕੰਮ ਪਹਿਲ ਦੇ ਆਧਾਰ ਤੇ ਕਰਾਂਗਾ : ਅਵਤਾਰ ਚੰਦ