HOME ਸਤਨਾਮ ਚੇਚੀ ਜਲਾਲਪੁਰ ਵਲੋਂ ਪਿੰਡ ਰੱਤੇਵਾਲ ਖੁਰਦ ਕਿਸਾਨਾਂ ਬਸਤੀ ਦੀ ਪੰਚਾਇਤ...

ਸਤਨਾਮ ਚੇਚੀ ਜਲਾਲਪੁਰ ਵਲੋਂ ਪਿੰਡ ਰੱਤੇਵਾਲ ਖੁਰਦ ਕਿਸਾਨਾਂ ਬਸਤੀ ਦੀ ਪੰਚਾਇਤ ਨੂੰ 1.ਲੱਖ ਰੁਪਏ ਦੀ ਗਰਾਂਟ

1
ਬਲਾਚੌਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਪ੍ਰਧਾਨ ਤੇ ਜ਼ਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ ਵਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਰੱਤੇਵਾਲ ਖੁਰਦ (ਕਿਸਾਨਾਂ ਬਸਤੀ) ਦੀ ਪੰਚਾਇਤ ਨੂੰ ਇੱਕ  ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਤਨਾਮ ਚੇਚੀ ਜਲਾਲਪੁਰ ਨੇ ਕਿਹਾ ਕਿ ਪਿੰਡ ਰੱਤੇਵਾਲ ਖੁਰਦ (ਕਿਸਾਨਾਂ ਬਸਤੀ) ਦੀ ਪੰਚਾਇਤ ਅਤੇ ਨੌਜਵਾਨਾਂ ਦੀ ਇਸ ਮੰਗ ਨੂੰ ਦੇਖਦਿਆਂ ਹੋਇਆ ਉਹਨਾਂ ਵਲੋਂ ਆਪਣੇ ਤਿਆਰੀ ਕੋਟੇ ਵਿੱਚੋਂ ਖੇਡ ਗਰਾਊਂਡ ਦੀ ਉਸਾਰੀ ਲਈ ਇੱਕ ਲੱਖ ਰੁਪਏ ਦੀ ਗਰਾਂਟ ਪਿੰਡ ਨੂੰ ਜਾਰੀ ਕੀਤੀ ਗਈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਖੇਡ ਮੈਦਾਨਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਤੇ ਨਕੇਲ ਕੱਸਣ ਵਿੱਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਆਪਣੇ ਪ੍ਰੋਗਰਾਮ ਕਰ ਰਹੀ ਹੈ। ਪਿੰਡ ਵਾਸੀਆਂ ਵੱਲੋਂ ਸਰਕਾਰ ਦੀ ਜਾਰੀ ਇਸ ਮੁਹਿਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ  ਪੰਜਾਬ ਸਰਕਾਰ ਵਲੋਂ ਪੰਜਾਬ ਦੇ 3000+ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਲਈ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਪਿੰਡ ਦੀ ਪੰਚਾਇਤ ਵੱਲੋਂ ਸਤਨਾਮ ਚੇਚੀ ਜਲਾਲਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਵਿੰਦਰ ਕੁਮਾਰ ਕਿਸਾਨਾਂ ਸਰਪੰਚ, ਪੰਚ ਸਰਵਜੀਤ,ਪੰਚ ਕਮਲੇਸ਼, ਪੰਚ ਸ਼ਿੰਦਰ ਪਾਲ,ਪੰਚ ਬਬਲੀ, ਤੀਰਥ ਰਾਮ ਫੌਜੀ ਸਾਬਕਾ ਪੰਚ, ਰਾਮ ਕੁਮਾਰ ਸਾਬਕਾ ਪੰਚ, ਬਨਾਰਸੀ ਦਾਸ, ਹਰੀਸ਼ ਚੰਦਰ, ਜਸਵੰਤ ਰਾਏ , ਪਾਵਨ ਕੁਮਾਰ ਸਾਬਕਾ ਪੰਚ, ਸੂਰੇਸ਼ ਕੁਮਾਰ ਸਾਬਕਾ ਪੰਚ, ਮਹਿੰਦਰ ਪਾਲ, ਰਕੇਸ਼ ਕੁਮਾਰ (ਬੱਬੂ),ਸ਼ਿੰਦਰ ਪਾਲ ਠੇਕੇਦਾਰ, ਰਕੇਸ਼ ਕੁਮਾਰ, ਮਦਨ ਲਾਲ, ਰਮਨ ਕੁਮਾਰ,ਨਵਜੋਤ ਸਿੰਘ ਜਸਵਿੰਦਰ ਕੁਮਾਰ, ਬਲਜਿੰਦਰ ਕੁਮਾਰ, ਦਿਨੇਸ਼ ਕੁਮਾਰ,ਚੇਤਨ ਕਿਸਾਨਾਂ ,ਕਬੀਰ ਕਿਸਾਨਾਂ,ਮੁਕਲ ਕੁਮਾਰ, ਵਾਰਿਸ ਚੌਧਰੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਾਧੂ ਮੁਆਵਜ਼ੇ ਦੇ ਬਦਲੇ ਕੇਸ ਦਾ ਹੱਕ ਛੱਡਣ ਦੀ ਸ਼ਰਤ, ਏਅਰ ਇੰਡੀਆ ਦੀ ਪੇਸ਼ਕਸ਼ ’ਤੇ ਪੀੜਤ ਪਰਿਵਾਰਾਂ ਦਾ ਸਖ਼ਤ ਵਿਰੋਧ
Next article*ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤਾ “ਕਿਸਾਨ ਵਿਰੋਧੀ”- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*