ਵਿਅੰਗ ਗੀਤ

(ਸਮਾਜ ਵੀਕਲੀ)

ਆਹ ਲੈ ਲੱਭ ਲਿਆਂਦਾ ਨਵਾਂ ਨਕੋਰ ਕੁੜੇ
ਇਕ ਬਾਬਾ ਮਿੱਤਰਾਂ ਨੇ ਹੋਰ ਕੁੜੇ

ਇਹ ਸਿਗਟ ਪੀਵੇ ਨਾ ਬੀੜੀ ਨੀ
ਖਾਵੇ ‘ਕਿਰਲੀ’ ਤੇ ਨਾ ਕੀੜੀ ਨੀ
ਬਣ ਗਿਆ ਮੇਰਾ ਆੜੀ ਨੀ
ਲਾ ਕੇ ਨਿੱਕੀ ਜਿਹੀ ਹਾੜੀ ਨੀ
ਨੱਚ ਨੱਚ ਤੋੜਾਂਗੇ ਝਾਂਜ਼ਰ ਦੇ ਬੋਰ ਕੁੜੇ

ਆਹ ਲੈ ਲੱਭ ਲਿਆਂਦਾ ਨਵਾਂ ਨਕੋਰ ਕੁੜੇ
ਇਕ ਬਾਬਾ ਮਿੱਤਰਾਂ ਨੇ ਹੋਰ ਕੁੜੇ।

ਮੇਰੇ ਗਾਣਿਆਂ ਦੀ ਵੀ ਐਡ ਕਰੂਗਾ
ਸੰਗਤਾਂ ਨੂੰ ਵੀ ਗਾਇਡ ਕਰੂਗਾ
ਗੱਡੀ ਲੀਹ ‘ਤੇ ਪਾਉਣੀ ਮੈਂ
ਫਿਰ ਗੱਦੀ ਵੀ ਤਾਂ ਲਾਉਣੀ ਮੈਂ
ਨਾਲੇ ਘੁੰਮਣਾ ਬਣਕੇ ਕਲਹਿਰੀ ਮੋਰ ਕੁੜੇ

ਆਹ ਲੈ ਲੱਭ ਲਿਆਂਦਾ ਨਵਾਂ ਨਕੋਰ ਕੁੜੇ
ਇਕ ਬਾਬਾ ਮਿੱਤਰਾਂ ਨੇ ਹੋਰ ਕੁੜੇ

ਤੂੰ ਵੀ ਹੱਥ ਪੈਰਾਂ ਨੂੰ ਲਾ ਅੜੀਏ
ਨਾਲੇ ਲਿਆ ਬਣਾ ਕੇ ਚਾਹ ਅੜੀਏ
ਇਹ ਚਾਹ ਪੀਣ ਦਾ ਸ਼ੌਕੀ ਨੀ
ਚਾਹ ਪੀ ਕੇ ਲਾਉਂਦਾ ਚੌਂਕੀ ਨੀ
ਫਿਰ ਤੁਰਦਾ ਅਮਲੀਆਂ ਵਾਲੀ ਤੋਰ ਕੁੜੇ

ਆਹ ਲੈ ਲੱਭ ਲਿਆਂਦਾ ਨਵਾਂ ਨਕੋਰ ਕੁੜੇ
ਇਕ ਬਾਬਾ ਮਿੱਤਰਾਂ ਨੇ ਹੋਰ ਕੁੜੇ

ਅੰਨ੍ਹੀ ਬਾਬੇ ਦੇ ਕੋਲ ਵੇਖੀ ਮਾਇਆ ਮੈਂ
ਤਾਂਹੀਂ ਜ਼ਾਲ ‘ਚ ਸਾਧ ਫਸਾਇਆ ਮੈਂ
ਨੋਟ ਵਾਰਦਾ ਵੇਖੀਂ ਤੂੰ
ਮੈਨੂੰ ਤਾਰਦਾ ਵੇਖੀਂ ਤੂੰ
ਦਿਨ ਨੱਠ ਜਾਣੇ ਨੇ ਕਮਜ਼ੋਰ ਕੁੜੇ

ਆਹ ਲੈ ਲੱਭ ਲਿਆਂਦਾ ਨਵਾਂ ਨਕੋਰ ਕੁੜੇ
ਇਕ ਬਾਬਾ ਮਿੱਤਰਾਂ ਨੇ ਹੋਰ ਕੁੜੇ

ਤੇਰਾ ਬੜਾ ਗੁਰਦਾਸ ਸਕੀਮੀ ਨੀ
ਪੱਟਣੇ ਇਹੋ ਜੇ ਪੋਸਤੀ ਫੀਮੀ ਨੀ
ਆਪਾਂ ਕੀ ਲੋਕਾਂ ਤੋਂ ਲੈਣਾ ਨੀ
ਚੁੱਕ ਡਫ਼ਲੀ ਤੇ ਛੈਣਾ ਨੀ
ਹੁਣ ਪਾਈਏ ਬਿਨਾਂ ਸਟੇਜੋਂ ਸ਼ੋਰ ਕੁੜੇ

ਆਹ ਲੈ ਲੱਭ ਲਿਆਂਦਾ ਨਵਾਂ ਨਕੋਰ ਕੁੜੇ
ਇਕ ਬਾਬਾ ਮਿੱਤਰਾਂ ਨੇ ਹੋਰ ਕੁੜੇ

ਬਾਬਾ ਜੀ ਬੈਠੇ ਨਾਲ ਨੀ ਬੱਲੀਏ
ਹੋ ਗਿਆ ਵੇਖ ਕਮਾਲ ਨੀ ਬੱਲੀਏ
ਬਸ ਸਾਡੀ ਐਥੇ ਲੱਗੀ ਐ
ਪਾਈ ਬਾਬੇ ਨੇ ਝੱਗੀ ਐ
ਨੰਗਾ ਹੁੰਦਾ ਤਾਂ ਲੱਗਦਾ ਚੋਰ ਕੁੜੇ

ਆਹ ਲੈ ਲੱਭ ਲਿਆਂਦਾ ਨਵਾਂ ਨਕੋਰ ਕੁੜੇ
ਇਕ ਬਾਬਾ ਮਿੱਤਰਾਂ ਨੇ ਹੋਰ ਕੁੜੇ

ਭਲੂਰ ਵਾਲਾ ਕੀ ਜਾਣੇ ਨੀ ਮਰਜਾਣੇ ਨੂੰ
ਲੱਗਦੇ ਸਾਧ ਸਿਆਣੇ ਨੀ ਮਰਜਾਣੇ ਨੂੰ
ਅਸੀਂ ਖਾਧਾ ਖੂਬ ‘ਪੰਜਾਬੀ’ ਦਾ
ਗੁਣ ਗਾਉਂਦੇ ਸਾਧ ਸ਼ਰਾਬੀ ਦਾ
ਜੀਹਨੇ ਲਾਉਣਾ ਲਾ ਲਏ ਜ਼ੋਰ ਕੁੜੇ

ਆਹ ਲੈ ਲੱਭ ਲਿਆਂਦਾ ਨਵਾਂ ਨਕੋਰ ਕੁੜੇ
ਇਕ ਬਾਬਾ ਮਿੱਤਰਾਂ ਨੇ ਹੋਰ ਕੁੜੇ।

ਭਲੂਰ ਤੋਂ ਬੇਅੰਤ ਗਿੱਲ
82838/75998

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKorean Air to expand flights on Asia routes amid eased curbs
Next articleਬੀਬੀ ਜਗੀਰ ਕੌਰ ਨੂੰ ਮਿਲੀਆਂ 42 ਵੋਟਾਂ ਨੇ ਅਕਾਲੀ ਦਲ ਦੀ ‘ਆਪਾ’ ਬਚਾਉਣ ਦੀ ਚੁਣੌਤੀ ਕੀਤੀ ਹੋਰ ਵੱਡੀ