HOME ਤੰਜ਼ ਸਿਆਸਤ

ਤੰਜ਼ ਸਿਆਸਤ

1
ਗੁਰਚਰਨ ਸਿੰਘ ਧੰਜੂ਼

(ਸਮਾਜ ਵੀਕਲੀ)

ਅੱਜ ਕੱਲ ਦੀ ਸਿਆਸਤ ਨੀਵੇ ਦਰਜੇ ਦੀ
ਸੋਚ ਸਮਝ ਕੇ ਕੁਝ ਬੋਲਦੇ ਨਾ
ਤੰਜ਼ ਖਿਚਦੇ ਪਰਵਾਰਕ ਜਿ਼ੰਦਗੀ ਤੇ
ਨਾਪ ਤੋਲਕੇ ਬੋਲ ਕੁਝ ਤੋਲਦੇ ਨਾ

ਤੁਸੀ ਕਿਹੜੇ ਪਾਸੇ ਤੁਰ ਪਏ ਓ
ਤੁਹਾਨੂੰ ਦੇਸ਼ ਦੀ ਸੇਵਾ ਲਈ ਭੇਜਿਆ ਸੀ
ਸਾਰਿਆ ਦੀਆ ਨਜ਼ਰਾ ਤੁਹਾਡੇ ਤੇ ਨੇ
ਕਿਉੰ ਘਟੀਆ ਸਿਆਸਤ ਨੂੰ ਖੇਡਿਆ ਸੀ

ਮੀਡੀਆ ਬਿਆਨਾ ਨੂੰ ਨਿਖਾਰਦਾ ਏ
ਤੁਸੀ ਬੋਲਣ ਲਗੇ ਨਾ ਕੁਝ ਸੋਚ ਦੇ ੳ
ਇਸਤਰਾ ਗਰਾਵਟ ਵੱਲ ਨੂੰ ਜਾ ਰਹੇ ੳ
ਉੱਚਾ ਉਠਣ ਨੂੰ ਤੁਸੀ ਲੋਚ ਦੇ ਓ

ਮੌਕਾ ਸਾਰਿਆ ਨੂੰ ਦੇਸ਼ ਸੇਵਾ ਦਾ ਮਿਲਿਆ ਸੀ
ਝਾਤੀ ਮਾਰ ਦੇਖੋ ਕੀ ਸਵਾਰਿਆ ਸੀ
ਕਰਜਾ਼ ਅਮਰ ਵੇਲ ਵਾਗੂੰ ਵਧਿਆ ਸੀ
ਰੁਕਿਆ ਨਾ ਨਾ ਪਹਿਲੀ ਥਾ ਖਲਾਰਿਆ ਸੀ

ਕਈ ਪਬਲਿਕ ਵਿੱਚ ਬਣਕੇ ਵਿਚਰੇ ਨਾ
ਕਈਆ ਰਾਜਨੀਤੀ ਚ ਘਟੀਆ ਕਮਾਲ ਕਰਤਾ
ਪੰਜ ਸਾਲ ਪਿਛੋ ਜਦੋ ਵੋਟਾ ਆਈਆ
ਫੇਰ ਜਨਤਾ ਨੇ ਵੀ ਉਹਨਾ ਨੂੰ ਮਾਜ਼ ਧਰਤਾ

ਤੰਜ਼ ਖਿੱਚੋ ਨਾ ਦੇਸ਼ ਸੇਵਾ ਕਰਨ ਵਾਲਿਓ ਓ
ਧਿਆਨ ਰੰਗਲੇ ਪੰਜਾਬ ਵੱਲ ਦੇਵੋ ਪੂਰਾ
ਜਿਸ ਦੇ ਰਾਜ ਵਿੱਚ ਪਰਜਾ ਸੁੱਖੀ ਤੇ ਤਰੱਕੀ ਹੋਵੇ
ਉਸ ਨੇ ਕਹੀਏ ਫਿਰ ਰੰਗਲੇ ਪੰਜਾਬ ਦਾ ਸੂਰਾ

ਗੁਰਚਰਨ ਸਿੰਘ ਧੰਜੂ਼
ਪਟਿਆਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleScindia loyalist’s return to Congress a setback for Union Minister
Next articleMan jumps into Yamuna river from DND flyover, dies