HOME ਵਿਅੰਗ : ਕਿਸ਼ਤਾਂ ਵਿੱਚ

ਵਿਅੰਗ : ਕਿਸ਼ਤਾਂ ਵਿੱਚ

2
 (ਸਮਾਜ ਵੀਕਲੀ) 
ਉਹ ਲੈਂਦਾ ਹੈ ਮੇਰਾ ਇਮਤਿਹਾਨ, ਕਿਸ਼ਤਾਂ ਵਿੱਚ
ਲੱਗਦਾ ਉਹ ਕੱਡੇਗਾ ਮੇਰੀ ਜਾਨ,ਕਿਸ਼ਤਾਂ ਵਿੱਚ।
ਜਵਾਨੀ ਰੁੜ ਗਈ ਕਮਾਈਆਂ ਕਰਦੇ-ਕਰਦੇ,
ਨਾ ਬਣ ਪਾਇਆ ਕੋਈ ਮਕਾਨ, ਕਿਸ਼ਤਾਂ ਵਿੱਚ।
ਦਿੱਤਾ ਰੱਜ ਰੱਜ ਕਰਜ਼ਾ,ਬੈਂਕਾਂ ਤੇ ਆੜ੍ਹਤੀਆਂ ਨੇ,
ਬਣਾ ਦਿੱਤੀ ਮੁਸੀਬਤ ਭੁਗਤਾਨ,ਕਿਸ਼ਤਾਂ ਵਿੱਚ।
‘ਬਾਬਿਆ’ ਦੀ ਹੈ ਵੱਖੋ-ਵੱਖਰੀ,ਇੱਥੇ ਕਥਾ ਕਹਾਣੀ,
ਰਾਜਿਆਂ ਵਾਂਗੂ ਕਰਦੇ ਨੇ ਫ਼ਰਮਾਨ,ਕਿਸ਼ਤਾਂ ਵਿੱਚ।
ਲੀਡਰ ਬਣ ਕੇ ਪਾਲ ਲਏ ਨੇ,ਕੁੱਤੇ ਸ਼ੌਕ ਹੋਰ ਬਹੁਤ,
ਹੁਣ ਨਾ ਮੋੜਨਾ ਲੋਨ ਭਾਵੇਂ ਆਸਾਨ,ਕਿਸ਼ਤਾਂ ਵਿੱਚ।
ਆਪਣੇ ਹੱਥੀਂ ਮਾਪੇ, ਭੇਜ ਰਹੇ ਨੇ ਬਾਹਰ ਬੱਚਿਆ ਨੂੰ,
ਇੰਜ  ਟੁੱਟ ਦੇ ਜਾ ਰਹੇ ਨੇ ਖ਼ਾਨਦਾਨ, ਕਿਸ਼ਤਾਂ ਵਿੱਚ।
ਮਾਂ ਬੋਲੀ ਤੋ ਅਣਜਾਣ ਕਿਉਂ, ਰਹਿਣ ਲੱਗੇ ਨੇ ਬੱਚੇ,
ਮਾਪੇ ਆਪੇ ਸਿਖਾਂਦੇ ਨੇ ਹੋਰ ਜ਼ੁਬਾਨ, ਕਿਸ਼ਤਾਂ ਵਿੱਚ।
ਜੇ ਇਹੋ ਚਲਨ ਰਿਹਾ ਤਾਂ,ਇੱਕ ਦਿਨ ‘ਸੁਰਜੀਤ,’
ਮਿਟ ਜਾਏਗਾ ਤੇਰਾ ਨਾਮੋ-ਨਿਸ਼ਾਨ ਕਿਸ਼ਤਾਂ ਵਿੱਚ।
-0-
ਸੁਰਜੀਤ ਸਿੰਘ ਭੁੱਲਰ 
Previous articleਰਾਜ ਪੱਧਰੀ ਨਾਟਕ ਮੇਲਾ ਦੇ ਸਮਾਪਨ ਸਮਾਰੋਹ ‘ਤੇ ਨਾਟਕ ‘-00000’ ਨੇ ਦਰਸ਼ਕਾਂ ਨੂੰ ਹਸਾਉਂਦੇ ਹੋਏ ਸੋਚਣ ਲਈ ਕੀਤਾ ਮਜਬੂਰ – ਨਾਟਕ ਨੇ ਵਿਅੰਗ ਰਾਹੀਂ ਕੀਤੀ ਅਜੋਕੇ ਸਮਾਜ ‘ਤੇ ਚੋਟ
Next articleਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਧਮਾਕਾ, 9 ਮੌਤਾਂ, 30 ਜ਼ਖਮੀ; ਸਰੀਰ ਦੇ ਅੰਗ 300 ਮੀਟਰ ਦੂਰ ਡਿੱਗੇ