,,,,,,,,,,,ਕਾਵਿ ਵਿਅੰਗ,,,,,,,,,,

(ਸਮਾਜ ਵੀਕਲੀ)
,,,,,,,,,ਗਰਮੀ ਦਾ ਪ੍ਰਕੋਪ,,,,,,, 
ਏਸੀਆਂ ਨੇ ਗਰਮੀ ਹੋਰ ਕਰਤੀ,
ਹਰ ਪਾਸੇ ਮਾਰੇ ਤਪਾੜ ਮੀਆਂ।
ਨਿੱਤ ਨਿੱਤ ਸੂਰਜ ਦਾ ਭੱਠ ਤਪਦਾ,
ਚੜਿਆ ਜਦੋ ਤੋ ਜੇਠ, ਹਾੜ ਮੀਆਂ।
ਝੱਗਾ ਆਪਣਾ ਨਾ ਪਿੰਡੇ ਨਾਲ ਲੱਗੇ,
ਦਿੱਤਾ ਗਰਮੀ ਕੇੜਾ ਚਾੜ ਮੀਆਂ।
ਕੰਧਾਂ ਤੱਤੀਆਂ ਵਿੱਚੋਂ ਦੀ ਸੇਕ ਮਾਰੇ,
ਭਾਵੇਂ ਰੋਟੀਆਂ ਲ਼ੈ ਤੂੰ ਰਾੜ ਮੀਆਂ।
ਪੱਤੋ, ਗਰਮੀ ਦਾ ਪਾਰਾ ਰੋਜ਼ ਚੜਦਾ,
ਪੱਖੀ ਝੱਲਦਾ ਬੈਠਾ ਕਰਾੜ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417
Previous article“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ “
Next articleਬੁੱਧ ਚਿੰਤਨ / ਬੁੱਧ ਸਿੰਘ ਨੀਲੋਂ