ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ॥
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ॥
(ਸਮਾਜ ਵੀਕਲੀ)- ਤਨਮਨਜੀਤ ਸਿੰਘ ਢੇਸੀ ਦੇ ਬਰਤਾਨੀਆ ਦੀ ਸੰਸਦ ਭਵਨ ਲਈ ਤੀਸਰੀ ਬਾਰ ਸੰਸਦ ਮੈਂਬਰ ਚੁਣੇ ਜਾਣ ਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ, ਸਮੁੱਚੀਆਂ ਸੰਗਤਾ ਵਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਿਖੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਦਵਾਰਾ ਸ਼੍ਰੀ ਸਿੰਘ ਸਭਾ. ਸ਼ੀਹੀ ਵੇ, ਸਲੋਹ ਵਿਖੇ ਐਤਵਾਰ 1 ਸਤੰਬਰ 2024 ਨੂੰ ਦੁਪਿਹਰ ਬਾਅਦ 2.00 ਵਜੇ ਅਰੰਭ ਕੀਤੇ ਗਏ। ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਦਵਾਰਾ ਸਾਹਿਬ ਜੀ ਦੇ ਹਜੂਰੀ ਜੱਥੇ ਨੇ ਸਾਧ ਸੰਗਤ ਜੀ ਨੂੰ ਕੀਰਤਨ ਨਾਲ ਨਿਹਾਲ ਕੀਤਾ। ਸਰਬੱਤ ਦੇ ਭਲੇ, ਤਨਮਨਜੀਤ ਸਿੰਘ ਢੇਸੀ ਜੀ ਦੇ ਤੀਸਰੀ ਬਾਰ ਬਰਤਾਨੀਆ ਦੀ ਸੰਸਦ ਦੇ ਮੈੰਬਰ ਬਣਨ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀੇ ਅਰਦਾਸ ਹੋਈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨੀ ਜੀ ਨੇ ਹੁਕਮਨਾਮਾਂ ਲਿਆ।
ਸਟੇਜ ਤੋਂ ਬੋਲਦਿਆਂ ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਰੁਪਿੰਦਰ ਸਿੰਘ ਰਾਣਾ ਜੀ ਨੇ ਸਮੂਹ ਸੰਗਤ ਦਾ ਧੰਂਨਵਾਦ ਕੀਤਾ ਜਿਨ੍ਹਾ ਨੇ ਗੁਰਦਵਾਰਾ ਸਾਹਿਬ ਨਾਲ ਰਲ ਕੇ ਇਹ ਸਮਾਗਮ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਸਲੋਹ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਸੰਗਤ ਸਾਊਥਾਲ ਅਤੇ ਲੈਸਟਰ ਤੋਂ ਵੀ ਆਈਆਂ ਹਨ। ਲੈਸਟਰ ਤੋਂ ਆਏ ਤਰਲੋਚਨ ਸਿੰਘ ਵਿਰਕ ਜੀ ਬਹੁੱਤ ਲੰਮੇ ਸਮੇ ਤੋਂ ਮਾ-ਬੋਲੀ ਪੰਜਾਬੀ ਅਤੇ ਸਿੱਖ ਧਰਮ ਦੇ ਪਰਚਾਰ ਅਤੇ ਪ੍ਰਸਾਰ ਪੰਜਾਬੀ ਲਿਸਨਰਜ ਕਲੱਬ ਰਾਹੀਂ ਕਰਦੇ ਆ ਰਹੇ ਹਨ। ਰੁਪਿੰਦਰ ਸਿੰਘ ਜੀ ਨੇ ਕਿਹਾ ਕਿ ਸਿੱਖ ਰਾਜ ਸਮੇ ਇੱਕ ਰੁਪੈ ਦੇ 13 ਪੌਂਡ ਹੁੰਦੇ ਸਨ ਅਤੇ ਅੱਜ ਇੱਕ ਪੌਂਡ ਦੇ 113 ਰੁਪੈ ਮਿਲਦੇ ਹਨ।
ਸਲੋਹ ਸ਼ਹਿਰ ਦੀ ਕਈ ਦਹਾਕਿਆਂ ਤੋਂ ਸੇਵਾ ਕਰਦੇ ਆਂ ਰਹੇ ਸਾਧੂ ਸਿੰਘ ਯੋਗੀ ਜੀ ਨੇ ਕਿਹਾ ਕਿ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਕਿ ਬਹੁੱਤ ਨੇਕ ਇਨਸਾਨ ਤਨਮਨਜੀਤ ਸਿੰਘ ਢੇਸੀ ਇੱਕ ਬਾਰ ਫਿਰ ਐਮ.ਪੀ. ਬਣੇ ਹਨ ਜੋ ਆਪਣੇ ਛੋਟਿਆਂ ਨਾਲ ਪਿਆਰ ਕਰਦੇ ਹਨ ਅਤੇ ਆਪ ਜੀ ਤੋਂ ਵੱਡਿਆਂ ਦਾ ਸਤਿਕਾਰ ਕਰਦੇ ਹਨ। ਸਾਊਥਾਲ ਤੋਂ ਸਿੱਖ ਫੈਡਰੇਸ਼ਨ ਦੇ ਗੁਰਤਾਪ ਸਿੰਘ ਢਿੱਲੋੋਨ ਜੀ ਨੇ ਦੱਸਿਆ ਕਿ ਇਸ ਵਾਰ ਜਿੱਤਣਾ ਬਹੁੱਤ ਹੀ ਜਿਆਦਾ ਮੁੱਸ਼ਕਲ ਸੀ ਅਤੇ ਸਾਰਿਆਂ ਨੂੰ ਜਿਆਦਾ ਸਖਤ ਮਿਹਨਤ ਕਰਨੀ ਪਈ ਜਿਸ ਲਈ ਉਨ੍ਹਾ ਨੇ ਉਚੇਚੇੇ ਤੌਰ ਵੋਟਾਂ ਪਾਉਣ ਵਾਲਿਆਂ ਤੇ ਗੁਰਦਵਾਰਾ ਸਾਹਿਬ ਤੋਂ ਸੇਵਾ ਨਿਭਾ ਰਹੇ ਸਰਦਾਰ ਸਰਬਜੀਤ ਸਿੰਘ ਵਿਰਕ ਦੇ ਸਿਹਯੋਗ ਦਾ ਧੰਨਵਾਦ ਕੀਤਾ।
ਤਨਮਨਜੀਤ ਸਿੰਘ ਢੇਸੀ ਐੰਮ.ਪੀ. ਜੀ ਨੇ ਕਿਹਾ ”ਦਾਸ ਆਪ ਜੀ ਦਾ ਦੇਣਾ ਨਹੀਂ ਦੇ ਸਕਦਾ ਜੋ ਕਿ ਤੁਸੀਂ ਅੱਜ ਦਾ ਸਮਾਗਮ ਰੱਖ ਕੇ ਇੰਨਾ ਮਾਣ ਬਖਸ਼ਿਆ ਹੈ। ਜੋ ਤੁਹਾਡਾ ਸਾਥ ਸੀ ਇਨਾ੍ਹ ਚੋਣਾ ਵੇਲੇ ਉਹਦੇ ਲਈ ਵੀ ਮੈਂ ਆਪ ਜੀ ਦਾ ਬਹੁੱਤ ਰਿਣੀ ਹਾਂ ਅਤੇ ਦਿੱਲ ਦੀਆਂ ਗਿਹਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ। ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਇਹ ਪਿਆਰ ਅਤੇ ਅਸ਼ੀਰਵਾਦ ਇੱਦਾਂ ਹੀ ਇਸ ਨਾਂਚੀਜ ਨੂੰ ਮਿਲਦਾ ਰਵੇ। ਰੁਪਿੰਦਰ ਸਿੰਘ ਰਾਣਾ ਜੀ ਨੇ ਹੁਣੇ ਗੱਲ ਕੀਤੀ ਸੀ ਕਿ ਬਹੁੱਤ ਸਾਰਿਆਂ ਨੇ ਸਾਥ ਦਿੱਤਾ. ਉਨ੍ਹਾ ਦੀ ਬਦੌਲਤ ਹੀ ਆਪਾਂ ਨੂੰ ਇਹ ਸਫਲਤਾ ਮਿਲੀ ਹੈ ਕਿ ਤੀਸਰੀ ਦਫਾ ਇਸ ਸ਼ਹਿਰ ਵਜੋਂ ਸੇਵਾ ਕਰਨ ਦਾ ਮੌਕਾ ਮਿਿਲਆ ਹੈ।
ਦੇਖੋ ਚਾਹੇ ਕਿਸੇ ਨੇ ਵੋਟ ਪਾਈ ਹੋਵੇ ਚਾਹੇ ਨਾਂ ਪਾਈ ਹੋਵੇ – ਹਰ ਇੱਕ ਦੀ ਸੇਵਾ ਕਰਨੀ ਇਸ ਨਾਂਚੀਜ ਦਾ ਫਰਜ਼ ਹੈ। ਮੈਂ ਮੁਆਫੀ ਵੀ ਮੰਗਦਾਂ ਹਾਂ ਖਾਸ ਤੌਰ ਤੇ ਬਹੁੱਤ ਹੀ ਸਤਿਕਾਰਯੋਗ ਸਰਦਾਰ ਤਰਲੋਚਨ ਸਿੰਘ ਵਿਰਕ ਜੀ ਜਿਨਾ੍ਹ ਨੈ ਇਸ ਨਾਂਚੀਜ ਨੂੰ ਕਿਹਾ ਕਿ ਇਥੇ ਲੈਸਟਰ ਵੀ ਆਓ, ਇਥੇ ਵੀ ਆਪਾਂ ਇੱਕ ਸਮਾਗਮ ਕਰਨਾ ਹੈ ਸੰਗਤ ਵਲੋਂ ਸ਼ੁਕਰਾਨਾ ਕਰਨਾ ਹੈ ਇਸ ਸਫਲਤਾ ਦਾ। ਜੋ ਸੇਵਵਾਵਾਂ ਉਹ ਓਥੇ ਕਰ ਰਹੇ ਨੇ ਪੰਜਾਬੀ ਲਿਸਨਰਜ ਕਲੱਬ ਰਾਹੀਂ ਅਗਲੀ ਪੀੜੀ ਨੂੰ ਪੰਜਾਬੀ ਭਾਸ਼ਾ, ਸਿੱਖੀ ਨਾਲ, ਗੁਰੂ ਘਰ ਨਾਲ, ਗੁਰਬਾਨੀ ਨਾਲ ਜੋੜਨ ਦੀ ..ਇਹ ਆਪਾਂ ਸਾਰਿਆਂ ਦਾ ਫਰਜ ਬਣਦਾ ਹੈ।
ਮੇਰੇ ਪਾਤਸ਼ਾਹ ਬਾਖੂਬੀ ਸਮਜਾਉਂਦੇ ਨੇ ‘ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ’। ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਇਸ ਨਾਂਚੀਜ ਨੂੰ ਬੱਲ ਬੁੱਧੀ ਬਖਸ਼ਣ ਕਿ ਸਹੀ ਮੈਨਿਆ ਦੇ ਵਿੱਚ ਜਿੱਦਾਂ ਇਮਾਨਦਾਰੀ ਦੇ ਨਾਲ 7 ਸਾਲਾਂ ਤੋਂ ਜੋ ਮੈੰ ਸੇਵਾ ਕੀਤੀ ਹੈ ਇੱਦਾਂ ਹੀ ਮਿਹਨਤ ਮੁਸ਼ੱਕਤ ਦੇ ਨਾਲ ਕਰਦਾਂ ਰਵਾਂ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਆਪਣੇ ਸਲੋਹ ਦੇ ਐਮ.ਪੀ. ਤੇ ਮਾਣ ਹੋਵੇ ਕਿ ਅਸੀਂ ਸਹੀ ਬੰਦਾ ਚੁਣਿਆ ਹੈ ਜੋ ਸਾਡੇ ਹੱਕਾਂ ਲਈ ਵੀ ਲੜਦਾ ਹੇ ਅਤੇ ਬਾਕੀ ਦੇ ਹੱਕਾਂ ਲਈ ਵੀ ਲੜਦਾ ਹੈ ।
ਜਿਹੜੇ ਸਿੱਖ ਤੇ ਪੰਜਾਬੀਆ ਦੇ ਮਸਲੇ ਨੇ ਮੈਂ ਬੇ-ਖੌਫ ਹੋ ਕੇ ਅਗਾਂਹ ਤੋਂ ਵੀ ਉਠਾਉਦਾਂ ਰਹੂਗਾਂ….ਆਪਾਂ ਇੱਕ ਰਾਸ਼ਟਰੀ ਸਿੱਖ ਸਮਾਰਕ-ਸਿੱਖ ਫੌਜੀਆਂ ਦਾ ਬੁੱਤ ਦੇਸ਼ ਦੀ ਰਾਜਧਾਨੀ ਲੰਡਨ ਦੇ ਵਿੱਚ ਸਥਾਪਤ ਕਰਨਾ ਆ ਤਾਂ ਕਿ ਇਥੇ ਦੇ ਹਰ ਇੱਕ ਵਸਨੀਕ ਨੁੰ ਪਤਾ ਹੋਵੇ ਕਿ ਸਰਦਾਰਾਂ ਦੀ ਸਿੱਖਾਂ ਦੀ ਕੀ ਦੇਣ ਆ ਇਸ ਦੇਸ਼ ਦੀ ਆਜਾਦੀ ਲਈ। ਮੈਨੂੰ ਖੁਸ਼ੀ ਹੈ ਕਿ ਹੁਣ 11 ਐਮ.ਪੀ.ਚੁਣੇ ਗਏ ਹਨ।
ਦੇਖੋ ਕੁੱਝ ਭੈਣਾ ਵੀਰਾਂ ਨੇ ਭਾਵੇਂ ਨਹੀਂ ਵੀ ਵੋਟਾਂ ਪਾਈਆਂ ਫਿਰ ਵੀ ਆਪਾਂ ਇੱਥੇ ਦੀ ਭਾਈਚਾਰਕ ਸਾਂਝ ਬਰਕਰਾਰ ਰੱਖਣੀ ਬਹੁੱਤ ਜਰੂਰੀ ਹੈ। ਇਹ ਨਾ ਸਿਰਫ ਮੇਰਾ ਫਰਜ ਬਣਦਾ ਹੈ, ਆਪਾਂ ਉਨ੍ਹਾ ਨੂੰ ਇਹ ਸਮਝਾਉਣਾ ਹੈ ਕਿ ਇਹ ਇਹੋ ਜਹੇ ਬੰਦੇ ਨੇ ਜੋ ਸਾਰਿਆਂ ਦਾ ਭਲਾ ਲੋਚਦੇ ਨੇ। ਠਹੳਟ ਾੲ ਸ਼ਕਿਹਸ ਸੲਰਵੲ ੲਵੲਰੇੋਨੲ ਰੲਗੳਰਦਲੲਸਸ ੋਡ ਬੳਚਕਗਰੋੁਨਦ, ਗੲਨਦੲਰ, ਚੋਲੋੁਰ, ਚੋਲੋੁਰ ੋਰ ਚਰੲੲਦ. ਠਹੳਟ ਸਿ ਵੲਰੇ ਵੲਰੇ ਮਿਪੋਰਟੳਨਟ. ੀ ਾਲਿਲ ਚੋਨਟਨਿੁੲ ਟੋ ਸੲਰਵੲ ਾਟਿਹ ਟਹੳਟ ਸ਼ਕਿਹ ਓਟਹੋਸ. ਜੋ ਮੇਰੇ ਪਾਤਸ਼ਾਹ ਦੀ ਸਿੱਖਿਆ ਦਿੱਤੀ ਹੋਈ ਹੈ ਕਿ ਸਰਬੱਤ ਦੇ ਭਲੇ ਲਈ ਕੰਮ ਕਰਨਾ ਹੈ ਉਹਨੂ ਪ੍ਰਮੁੱਖ ਰੱਖਦੇ ਹੋਏ ਮੈਂ ਪਾਰਲੀਆਮੈਂਟ ਵਿੱਚ ਸੇਵਾ ਨਿਭਾਵਾਂਗਾਂ.”
ਉਪਰੰਤ ਆਈਆਂ ਹੋਈਆ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।