648ਵੇ ਆਗਮਨ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਬੂਟਾ ਮੰਡੀ, ਧਾਮ ਵਿਖੇ ਕਰਵਾਇਆ ਗਿਆ ਪ੍ਰੋਗਰਾਮ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਵਲੋ ਮਿਤੀ 12 ਫ਼ਰਵਰੀ ਰਾਤ ਬਹੁਤ ਖੂਬਸੂਰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਵਰਲਡ ਫੇਮਸ ਆਵਾਜ਼ ਨੇ ਹਾਜ਼ਰੀ ਲਗਵਾਈ ਸਰਦਾਰ ਅਲੀ , ਗਾਇਕ ਅਮਰੀਕ ਮਾਇਕਲ ਅਤੇ ਸੁਨੈਨਾ ਨੰਦਾ ਅੰਮ੍ਰਿਤਸਰ ਅਤੇ ਹੋਰ ਵੀ ਗਾਇਕ ਕਲਾਕਾਰਾਂ ਨੇ। ਇਹ ਪ੍ਰੋਗਰਾਮ ਵਿਚ ਅਲਗ ਅਲਗ ਰਾਜਨੀਤਿਕ ਪਾਰਟੀਆਂ ਨੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਸੀਸ ਝੁਕਾਕੇ ਹਾਜ਼ਰੀ ਲਗਵਾਈ। ਸਨਮਾਨ ਲਈ ਪਹੁੰਚੇ ਮੁੱਖ ਮਹਿਮਾਨ ਵਜੋਂ ਬੀ ਜੇ ਪੀ ਪਾਰਟੀ ਦੇ ਰਾਸ਼ਟਰੀ ਅਧਿਅਕਸ਼ ਵਿਜੈ ਸਾਂਪਲਾ। ਸਤਿਗੁਰੁ ਰਵਿਦਾਸ ਧਾਮ ਰਜਿ ਟਰੱਸਟ ਦੇ ਜਿੰਨੇ ਵੀ ਮੈਂਬਰ ਨੇ ਓਹਨਾ ਨੇ ਆਏ ਹੋਏ ਕਲਾਕਾਰਾਂ ਦਾ ਕੀਤਾ ਧੰਨਵਾਦ। 11 ਤਰੀਕ ਰਾਤ ਪਿੰਡ ਧੀਨਾ ਸਤਿਗੁਰੁ ਰਵਿਦਾਸ ਮਹਾਰਾਜ ਮੇਨ ਗੁਰੂਦਵਾਰਾ ਸਾਹਿਬ ਵਿਖੇ ਕਰਵਾਇਆ ਗਿਆ ਪ੍ਰੋਗਰਾਮ ਜਿਹਦੇ ਵਿਚ ਪੰਜਾਬ ਦੀ ਮਸ਼ਹੂਰ ਆਵਾਜ਼ਾਂ ਨੇ ਹਾਜ਼ਰੀ ਲਗਵਾਈ ਜਿਹਦੇ ਵਿਚ ਮਨਜੀਤ ਪੱਪੂ, ਗਾਇਕ ਅਮਰੀਕ ਮਾਇਕਲ ਅਤੇ ਸੁਨੈਨਾ ਨੰਦਾ ਅੰਮ੍ਰਿਤਸਰ, ਆਰਤੀ ਅਨਮੋਲ ਚੰਡੀਗੜ੍ਹ, ਸੁਰੰਜਣਾ ਸ਼ੀਮਾਰ ਟਾਂਡੇ ਤੋ ਅਤੇ ਹੋਰ ਗਾਇਕਾ ਨੇ। ਸਤਿਗੁਰੁ ਰਵਿਦਾਸ ਮਹਾਰਾਜ ਦੇ ਸੇਵਾਦਾਰਾਂ ਨੇ ਬਹੁਤ ਹੀ ਸ਼ਰਧਾ ਨਾਲ ਅਤੁੱਟ ਲੰਗਰ ਲਗਵਾਏ । ਪਿੰਡ ਦੀ ਪ੍ਰਬੰਧਕ ਕਮੇਟੀ ਅਤੇ ਸਭ ਸਾਧ ਸੰਗਤ ਦਾ ਬਹੁਤ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰੋਫੈਸਰ ਤਰਸੇਮ ਨਰੂਲਾ ਜੀ ਦਾ ਰੂ-ਬ-ਰੂ ਤੇ ਸਨਮਾਨ 16 ਫਰਵਰੀ ਨੂੰ.. “ਮੁਹੱਬਤਾਂ ਸਾਂਝੇ ਪੰਜਾਬ ਦੀਆਂ ” ਪੁਸਤਕ ਲੋਕ ਅਰਪਣ ਤੇ ਹੋਵੇਗਾ ਕਵੀ ਦਰਬਾਰ …..
Next articleਹਰਮੀਤ ਕੌਰ ਨੇ ਜਿੱਤੇ 03 ਸੋਨੇ ਅਤੇ 02 ਚਾਂਦੀ ਦੇ ਤਮਗੇ