HOME ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649 ਜਨਮ-ਦਿਹਾੜਾ ਵਾਰਡ ਨੰਬਰ 1, ਭਾਰਤੀ ਕਾਲੋਨੀ...

ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649 ਜਨਮ-ਦਿਹਾੜਾ ਵਾਰਡ ਨੰਬਰ 1, ਭਾਰਤੀ ਕਾਲੋਨੀ ਵਿਖੇ 7 ਫਰਵਰੀ 2026 ਨੂੰ ਮਨਾਉਣਗੇ।

3

 ਵਿਸ਼ਵ ਪ੍ਰਸਿੱਧ ਗਾਇਕ ਅਤੇ ਕਥਾ ਵਾਚਕ ਬਾਬਾ ਗੁਲਾਬ ਸਿੰਘ ਜੀ ਕਰਨਗੇ ਗੁਰੂ ਰਵਿਦਾਸ ਜੀ ਦਾ ਗੁਣਗਾਨ। 

 ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸ਼੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਜਨਮ- ਦਿਹਾੜਾ ਲੁਧਿਆਣਾ ਵਿਖੇ ਨੌਜਵਾਨ ਵੀਰ ਭਾਰਤੀ ਕਲੋਨੀ ਬੜੇ ਹੀ ਨਿਵੇਕਲੇ ਢੰਗ ਵਿੱਚ ਮਨਾਉਣ ਜਾ ਰਹੇ ਹਨ। ਨੌਜਵਾਨ ਵੀਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਾਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਇਹ ਪਹਿਲਾ ਉਸਤਤ ਸਮਾਗਮ ਵਾਰਡ ਨੰਬਰ ਇੱਕ ਭਾਰਤੀ ਕਲੋਨੀ ਦੇ ਸਮੂਹ ਨੌਜਵਾਨਾਂ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਹੈ।  ਇਸ ਵਿੱਚ ਗਾਇਕਾ ਬੀਬੀ ਸੀਆ ਪਵਾਰ ਜਲੰਧਰ ਵਾਲੇ, ਭਾਈ ਸਰਬਜੀਤ ਸਿੰਘ ਸਲੇਮ ਟਾਬਰੀ ਵਾਲੇ ਅਤੇ ਖਾਸ ਤੌਰ ਤੇ ਚਮਕੌਰ ਸਾਹਿਬ ਤੋਂ ਵਿਸ਼ਵ ਪ੍ਰਸਿੱਧ ਕਥਾਵਾਚਕ ਬਾਬਾ ਗੁਲਾਬ ਸਿੰਘ ਜੀ ਖਾਸ ਤੌਰ ਤੇ ਦੀਵਾਨ ਲਗਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕਰਨਗੇ। ਇਸ ਕੜੀ ਨੂੰ ਜੋੜਨ ਦਾ ਕੰਮ ਪ੍ਰਬੰਧਕ ਕਮੇਟੀ ਨੇ ਆਪਣੇ ਇਸ ਸਮਾਗਮ ਦੇ ਸੱਦਾ-ਪੱਤਰਾਂ ਰਾਹੀਂ ਲੁਧਿਆਣੇ ਸ਼ਹਿਰ ਦੇ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਵਿਸ਼ੇਸ਼ ਤੌਰ ਤੇ ਦੇ ਰਹੇ ਹਨ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇੱਕ ਫਰਵਰੀ ਦੇ ਜਨਮ-ਦਿਨ ਖਾਸ ਤੌਰ ਤੇ ਮਨਾਉਣ ਲਈ ਪ੍ਰਬੰਧਕ ਕਮੇਟੀ ਨੇ 7 ਫ਼ਰਵਰੀ 2026 ਦਿਨ ਸ਼ਨੀਵਾਰ ਸਮਾਂ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਭਾਰਤੀ ਕਾਲੋਨੀ ਅਮਨ ਨਗਰ ਐਕਸਟੈਨਸ਼ਨ ਸਾਹਮਣੇ ਖਾਲਸਾ ਡੈਅਰੀ ਵਾਲਾ ਗਰਾਊਂਡ ਸਲੈਕਟ ਕੀਤਾ ਹੈ।ਇਸ ਸਮਾਗਮ ਵਿੱਚ ਖਾਸ ਤੌਰ ਤੇ ਲੁਧਿਆਣਾ ਸ਼ਹਿਰ ਦੇ ਪੱਤਰਕਾਰਾਂ ਦਾ ਸਨਮਾਨ ਵੀ ਕੀਤਾ ਜਾਣਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਗਤਾ ਵੱਲੋਂ ਦਾਨ ਕੀਤਾ ਖੂਨ ਦਾ ਇੱਕ-ਇੱਕ ਕਤਰਾ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ- ਜਥੇਦਾਰ ਨਿਮਾਣਾ
Next articleਪੁਖਰਾਜ ਭੱਲਾ ਨੂੰ ਸਦਮਾ ਦਾਦੀ ਦਾ ਦੇਹਾਂਤ