HOME ਪੁਖਰਾਜ ਭੱਲਾ ਨੂੰ ਸਦਮਾ ਦਾਦੀ ਦਾ ਦੇਹਾਂਤ

ਪੁਖਰਾਜ ਭੱਲਾ ਨੂੰ ਸਦਮਾ ਦਾਦੀ ਦਾ ਦੇਹਾਂਤ

3

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਫਿਲਮੀ ਕਲਾਕਾਰ ਪੁਖਰਾਜ ਭੱਲਾ ਦੇ ਦਾਦੀ ਅਤੇ ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਜੀ ਸਤਵੰਤ ਕੌਰ (87) ਉਹਨਾਂ ਦਾ ਅੱਜ ਦੇਹਾਂਤ ਹੋ ਗਿਆ ਹੈ । ਉਹਨਾਂ ਮੁਹਾਲੀ ਵਾਲੇ ਘਰ ਵਿੱਚ ਅੰਤਿਮ ਸਾਹ ਲਏ ।ਉਹਨਾਂ ਦਾ ਸਸਕਾਰ ਅੱਜ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਜਿੱਥੇ ਉਹਨਾਂ ਦੀ ਚਿਖਾ ਨੂੰ ਅਗਨ ਉਹਨਾਂ ਦੇ ਪੋਤੇ ਪੁਖਰਾਜ ਭੱਲਾ ਅਤੇ ਕਲਾਕਾਰ ਅਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਦਿਖਾਈ ਗਈ । ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਭੱਲਾ ਦੇ ਤੁਰ ਜਾਣ ਤੋਂ ਬਾਅਦ ਮਾਤਾ ਜੀ ਸਦਮੇ ਵਿੱਚ ਸਨ ਅਤੇ ਮਹਿਜ ਪੰਜ ਮਹੀਨਿਆਂ ਬਾਅਦ ਹੀ ਉਹ ਵੀ ਅਕਾਲ ਚਲਾਣਾ ਕਰ ਗਏ । ਉਹਨਾਂ ਦੱਸਿਆ ਕਿ ਮਾਤਾ ਜੀ ਨਮਿਤ ਅੰਤਿਮ ਅਰਦਾਸ 6 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12.30 ਵਜੇ ਤੋਂ 1.30 ਵਜੇ ਤੱਕ ਗੁਰਦੁਆਰਾ ਸ੍ਰੀ ਸਾਚਾ ਧਨ ਸਾਹਿਬ, ਫੇਜ-3 ਬੀ 1, ਮੁਹਾਲੀ ਵਿਖੇ ਹੋਵੇਗੀ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649 ਜਨਮ-ਦਿਹਾੜਾ ਵਾਰਡ ਨੰਬਰ 1, ਭਾਰਤੀ ਕਾਲੋਨੀ ਵਿਖੇ 7 ਫਰਵਰੀ 2026 ਨੂੰ ਮਨਾਉਣਗੇ।
Next articleਭਾਰਤੀ ਮੂਲ ਦੇ ਪਰਿਵਾਰਾਂ ਵਿੱਚ ਲਿੰਗ ਅਨੁਪਾਤ ਵਿਗਾੜ ‘ਤੇ ਚਿੰਤਾ