HOME “ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ” ਵਿਸ਼ੇ ‘ਤੇ ਵਿਦਿਆਰਥੀਆਂ...

“ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ” ਵਿਸ਼ੇ ‘ਤੇ ਵਿਦਿਆਰਥੀਆਂ ਨੇ ਵਿਚਾਰ ਪੇਸ਼ ਕੀਤੇ – “ਬੇਗਮਪੁਰਾ ‘ ਜਿੰਦਗੀ ‘ਚ ਪਰਿਵਰਤਨ ਲਿਆਉਣ ਦਾ ਹੋਕਾ ਹੈ -ਪ੍ਰਿੰਸੀਪਲ ਜੱਸਲ

3

ਜਲੰਧਰ,   (ਸਮਾਜ ਵੀਕਲੀ)  (ਜੱਸਲ)– ਡਾ.ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਵਿਖੇ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਦੀ ਅਗਵਾਈ ‘ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ” ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਤੇ ਵਿਚਾਰਧਾਰਾ ” ਵਿਸ਼ੇ ‘ਤੇ ਲੜੀਵਾਰ ਵਿਚਾਰ ਚਰਚਾ “ਸਵੇਰ ਦੀ ਸਭਾ” ‘ਚ ਸ਼ੁਰੂ ਕੀਤੀ ਗਈ।ਅੱਜ ਤੀਸਰੇ ਦਿਨ, ਵਿਦਿਆਰਥਣ ਖੁਸ਼ੀ ਕੁਮਾਰੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਇੱਕ ਮਹਾਨ ਕ੍ਰਾਂਤੀਕਾਰੀ ਸੰਤ ਸਨ। ਜਿਹਨਾਂ ਮਾਨਵਤਾਵਾਦੀ ਸੋਚ ਰਾਹੀ ਪ੍ਰੇਮ ਭਾਵਨਾ ਨਾਲ ਨਿਮਾਣਿਆਂ ਦਾ ਸਵੈਮਾਨ ਤੇ ਮਾਣ ਵਧਾਉਣ ਲਈ ਸੰਘਰਸ਼ ਕੀਤਾ।ਗੁਰੂ ਜੀ ਨੇ ਆਪਣੀ ਸੱਚੀ ਸੁੱਚੀ ਬਾਣੀ ਰਾਹੀਂ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ‘ਤੇ ਜ਼ੋਰ ਦਿੱਤਾ ਅਤੇ ਊਚ -ਨੀਚ ਦੇ ਭੇਦ -ਭਾਵ ਨੂੰ ਖਤਮ ਕੀਤਾ।ਵਿਦਿਆਰਥਣ ਸ਼ਰੂਤੀ ਕੁਮਾਰੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਿਤਾ ਸਤਿਕਾਰਯੋਗ ਸ੍ਰੀਮਾਨ ਸੰਤੋਖ ਦਾਸ ਜੀ ਅਤੇ ਮਾਤਾ ਸਤਿਕਾਰਯੋਗ ਕਲਸੀ ਦੇਵੀ ਜੀ ਸਨ। ਗੁਰੂ ਜੀ ਦਾ ਜਨਮ 1377 ਈਸਵੀ ਨੂੰ, ਸੀਰ ਗੋਵਰਧਨਪੁਰ , ਬਨਾਰਸ ਕਾਂਸ਼ੀ ਉੱਤਰ ਪ੍ਰਦੇਸ਼ ‘ਚ ਹੋਇਆ।ਗੁਰੂ ਜੀ ਨੇ “ਸਤਿਨਾਮ ” ਸ਼ਬਦ ਦਾ ਉਚਾਰਨ ਕੀਤਾ। ਗੁਰੂ ਜੀ ਨੇ ਪਾਖੰਡਵਾਦ ਤੇ ਅਡੰਬਰਵਾਦ ਦਾ ਡੱਟ ਕੇ ਵਿਰੋਧ ਕੀਤਾ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ “ਬੇਗਮਪੁਰਾ” ਅਸਲ ਵਿੱਚ ਆਪਣੀ ਜ਼ਿੰਦਗੀ ‘ਚ ਪਰਿਵਰਤਨ ਲਿਆਉਣ ਦਾ ਹੋਕਾ ਹੈ।ਐਜੂਕੇਸ਼ਨ ਨਾਲ ਗਿਆਨਵਾਨ ਬਣ ਕੇ, ਨਸ਼ਿਆਂ ਦਾ ਤਿਆਗ ਕਰਨ , ਆਪਣੇ ਗੁਰੂਆਂ ਦੀ ਵਿਚਾਰਧਾਰਾ ਨੂੰ ਮੰਨਣ , ਮਾਤਾ -ਪਿਤਾ ਦੀ ਆਗਿਆ ਦਾ ਪਾਲਣ ਕਰਨ ਨਾਲ, ਅਨੁਸ਼ਾਸਨ ਅਤੇ ਸਖਤ ਮਿਹਨਤ ਕਰਨ ਕਰਕੇ ਜ਼ਿੰਦਗੀ ‘ਚ ਪਰਿਵਰਤਨ ਲਿਆਂਦਾ ਜਾ ਸਕਦਾ ਹੈ। ਜਿਸ ਨਾਲ ਮਨੁੱਖ ਖੁਸ਼ ਤੇ ਆਨੰਦਮਈ ਹੋਵੇਗਾ। ਇਹੀ ਸੋਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੀ, ਜੋ ਸਮਾਜ ਨੂੰ ਹਮੇਸ਼ਾ ਪ੍ਰਫੁੱਲਿਤ, ਤੰਦਰੁਸਤ, ਖੁਸ਼ਹਾਲ, ਗਮਾਂ ਤੋਂ ਰਹਿਤ ਦੇਖਣਾ ਚਾਹੁੰਦੇ ਸਨ। ਪ੍ਰਿੰਸੀਪਲ ਨੇ ਕਿਹਾ ਕਿ ਲੜੀਵਾਰ ਵਿਚਾਰ ਚਰਚਾ ਨਾਲ ਵਿਦਿਆਰਥੀਆਂ ਦਾ ਵਿਦਿਅਕ ਪੱਖੋਂ ਮਨੋਬਲ ਵਧੇਗਾ। ਉਹਨਾਂ ‘ਚ ਪੜ੍ਹਾਈ ਦੇ ਨਾਲ- ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ, ਵਿਚਾਰਧਾਰਾ ਅਤੇ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਕਰਨ ਦੀ ਰੁੱਚੀ ਪੈਦਾ ਹੋਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ, ਪੁਲਿਸ ਵੱਲੋਂ ਜਾਂਚ ਸ਼ੁਰੂ
Next articleਸੱਜਣ ਕੁਮਾਰ ਇੱਕ ਕੇਸ ਵਿੱਚ ਉਸ ਦਾ ਬਰੀ ਹੋਣਾ ਸਰਕਾਰ ਦੀਆਂ ਜਾਂਚ ਏਜੰਸੀਆਂ ਦੀ ਸੁਹਿਰਦਤਾ ਅਤੇ ਗੰਭੀਰਤਾ ਉੱਤੇ ਵੱਡਾ ਸਵਾਲੀਆ ਚਿੰਨ੍ਹ: ਗੁਰਪ੍ਰੀਤ ਗੁੱਜਰ ਰੈਲਮਾਜਰਾ