ਬਰਨਾਲਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਬੇਗਮਪੁਰਾ ਵਸਾਉਣ ਲਈ ਤੇਰ੍ਹਵਾਂ ਚੇਤਨਾ ਮਾਰਚ 21 ਸਤੰਬਰ 2024 ਦਿਨ ਸ਼ਨੀਵਾਰ ਸਵੇਰੇ 9 ਵਜੇ ਸ੍ਰੀ ਗੁਰੂ ਰਵਿਦਾਸ ਚੌਂਕ ਬਰਨਾਲਾ ਤੋਂ ਹੰਢਾਇਆ, ਤੱਬਾ, ਰਾਮਪੁਰਾ, ਮੰਡੀ ਕਲਾ, ਮੌੜ ਮੰਡੀ, ਗੁਰਦੁਆਰਾ ਬੁੰਗਾ ਸਰ ਰਵਿਦਾਸੀਆ ਸਿੱਖਾਂ, ਗੁਰਦੁਆਰਾ ਨਾਨਕਸਰ ਬੁੰਗਾ ਪ੍ਰਬੰਧਕ ਕਮੇਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚੇਗਾ। ਇਹ ਜਾਣਕਾਰੀ ਸੂਬਾ ਪ੍ਰਧਾਨ ਬਾਬਾ ਜਸਪਾਲ ਸਿੰਘ ਖੇੜੀ ਕਲਾ ਅਤੇ ਜਨਰਲ ਸਕੱਤਰ ਦਲਜੀਤ ਸਿੰਘ ਥਰੀਕੇ ਵੱਲੋਂ ਦਿੱਤੀ ਗਈ। ਉਹਨਾਂ ਪ੍ਰੈਸ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਚੇਤਨਾ ਮਾਰਚ ਵਿੱਚ ਪਹੁੰਚ ਰਹੇ ਮਹਾਂਪੁਰਸ਼ ਬਾਬਾ ਰਾਜ ਬਿੰਦਰ ਸਿੰਘ ਟਿੱਬੇ ਵਾਲੇ, ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਇੰਗਲੈਂਡ ਵਾਲੇ, ਬਾਬਾ ਹਰਜਿੰਦਰ ਸਿੰਘ ਭਿੱਖੀ ਮਾਨਸਾ ਵਾਲੇ, ਬਾਬਾ ਧਰਮ ਸਿੰਘ ਸ੍ਰੀ ਦਮਦਮਾ ਸਾਹਿਬ ਵਾਲੇ, ਬਾਬਾ ਕੁਲਦੀਪ ਸਿੰਘ ਸ੍ਰੀ ਦਮਦਮਾ ਸਾਹਿਬ ਵਾਲੇ, ਬਾਬਾ ਗੁਰਜੰਟ ਸਿੰਘ ਤਪਾ ਦਰਾਜ ਵਾਲੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਨਿਹਾਲ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜੱਸੀ ਬਰਨਾਲਾ, ਮੀਤ ਪ੍ਰਧਾਨ ਨਾਜਮ ਸਿੰਘ ਧਨੌਲਾ ਖੁਰਦ, ਖਜਾਨਚੀ ਬਿੰਦਰ ਸਿੰਘ ਭੈਣੀ ਜੱਸਾ, ਸਟੇਜ ਸੈਕਟਰੀ ਕਰਮਜੀਤ ਸਿੰਘ ਖੁੱਡੀ ਕਲਾਂ, ਸਕੱਤਰ ਕੁਲਵਿੰਦਰ ਸਿੰਘ ਕਾਲੇਕੇ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮੂਹ ਸੰਗਤ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਇਸ ਸਮੇਂ ਗੁਰੂ ਕਾ ਲੰਗਰ ਅਟੁੱਟ ਵਰਤੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly