HOME ਸੱਤ ਪਾਲ ਸਾਹਲੋਂ ਨੂੰ “ਬਹੁਜਨ ਰਤਨ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ

ਸੱਤ ਪਾਲ ਸਾਹਲੋਂ ਨੂੰ “ਬਹੁਜਨ ਰਤਨ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ

ਨਵਾਂਸ਼ਹਿਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਹਲਕਾ ਨਵਾਂਸ਼ਹਿਰ ਵੱਲੋਂ ਨਾਮਵਰ ਮਿਸ਼ਨਰੀ ਲੇਖਕ ਜਨਾਬ ਸੱਤ ਪਾਲ ਸਾਹਲੋਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਬਿਹਤਰ ਸਮਾਜਿਕ ਕਾਰਜਾਂ ਲਈ “ਬਹੁਜਨ ਰਤਨ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇੱਕ ਸੰਖੇਪ ਸਮਾਗਮ ਵਿੱਚ ਉਨ੍ਹਾਂ ਨੂੰ ਇਹ ਸਨਮਾਨ ਡਾ. ਨਛੱਤਰ ਪਾਲ ਹਲਕਾ ਵਿਧਾਇਕ ਨਵਾਂ ਸ਼ਹਿਰ ਨੇ ਆਪਣੇ ਕਰ ਕਮਲਾਂ ਨਾਲ ਪ੍ਰਦਾਨ ਕੀਤਾ। ਇਸ ਮੌਕੇ ਤੇ ਬੋਲਦਿਆਂ ਵਿਧਾਇਕ ਸਾਹਿਬ ਨੇ ਸੱਤ ਪਾਲ ਸਾਹਲੋਂ ਵਲੋਂ ਸਮਾਜ ਲਈ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਸਮਾਜ ਇੱਜ਼ਤ ਅਣਖ ਨਾਲ ਜ਼ਿੰਦਗੀ ਜਿਊਣ ਦੇ ਸਮਰੱਥ ਬਣਾਉਣ ਲਈ ਇਨ੍ਹਾਂ ਦਾ ਵੱਡਾ ਯੋਗਦਾਨ ਹੈ ਜਿਸ ਨੂੰ ਕਿ ਝੁਠਲਾਇਆ ਨਹੀਂ ਜਾ ਸਕਦਾ। ਇਸ ਮੌਕੇ ਤੇ ਧੰਨਵਾਦ ਕਰਦਿਆਂ ਸੱਤ ਪਾਲ ਸਾਹਲੋਂ ਨੇ ਕਿਹਾ ਕਿ ਇਸ ਸਨਮਾਨ ਨਾਲ ਤੁਸੀਂ ਮੇਰੇ ਤੇ ਹੋਰ ਵੱਡੀ ਜ਼ਿੰਮੇਵਾਰੀ ਪਾ ਦਿਤੀ ਹੈ ਜਿਸ ਨੂੰ ਨਿਭਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ। ਗੌਰਤਲਬ ਹੈ ਕਿ ਸਾਹਲੋਂ ਨੇ ਅਨੇਕਾਂ ਆਪਣੇ ਮਿਸ਼ਨਰੀ ਗੀਤ ਰਿਕਾਰਡ ਕਰਵਾ ਕੇ ਅਤੇ ਟੈਲੀਫਿਲਮਾਂ ਬਣਾ ਕੇ ਦਲਿਤ ਸਮਾਜ ਵਿੱਚ ਜਾਗਰਤੀ ਪੈਦਾ ਕੀਤੀ ਗਈ।ਇਸ ਮੌਕੇ ਤੇ ਸਰਵ ਸ਼੍ਰੀ ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਬਸਪਾ, ਗੁਰਮੁਖ ਸਿੰਘ ਨੌਰਥ ਵਾਈਸ ਪ੍ਰਧਾਨ ਮਿਉਂਸਪਲ ਕਮੇਟੀ, ਪਰਮਜੀਤ ਮਹਾਲੋਂ ਸਕੱਤਰ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ, ਦਰਸ਼ਨ ਰਾਮ ਪੱਲੀ ਉਚੀ, ਬਲਵਿੰਦਰ ਮਾਹੀ, ਮੇਜਰ ਸਿੰਘ ਘਟਾਰੋਂ, ਬਲਵਿੰਦਰ ਸਿੰਘ ਭੰਗਲ, ਸੁਰਜੀਤ ਕਰੀਹਾ, ਪ੍ਰਸ਼ੋਤਮ ਲੱਧੜ, ਬਲਜਿੰਦਰ ਦੜੋਚ, ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਸੁਪਨਿਆਂ ਦੀ ਉਡਾਣ’
Next articleਉਪ ਚੋਣ ਨਤੀਜੇ 2025 ਲਾਈਵ: ਪੰਜਾਬ ਸਮੇਤ 4 ਰਾਜਾਂ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ, ਲੁਧਿਆਣਾ ਵਿੱਚ ਪਹਿਲੇ ਦੌਰ ਵਿੱਚ ‘ਆਪ’ ਉਮੀਦਵਾਰ ਅੱਗੇ