(ਸਮਾਜ ਵੀਕਲੀ) ਸਕੂਲ ਮੁਖੀ ਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਦੇਖ ਰੇਖ ਹੇਠ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਹ ਸਪਤਾਹ ਸਫ਼ਲਤਾ ਪੂਰਵਕ ਮਨਾਇਆ ਗਿਆ। ਇਹ ਸਿੱਖਿਆ ਸਪਤਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ, ਲੁਧਿਆਣਾ ਵਿਖੇ ਸਫ਼ਲਤਾ ਪੂਰਵਕ ਮਨਾਇਆ ਗਿਆ। ਬੱਚਿਆਂ ਵੱਲੋਂ ਵੱਖ ਵੱਖ ਦਿਨਾਂ ਵਿੱਚ ਆਦੇਸ਼ ਮੁਤਾਬਕ ਬੜੇ ਉਤਸ਼ਾਹ ਨਾਲ ਗਤੀਵਿਧੀਆਂ ਕੀਤੀਆਂ ਗਈਆਂ। ਟੀ .ਐਲ.ਐਮ , ਪ੍ਰਦਸ਼ਨੀ , ਵੱਖ ਵੱਖ ਵਿਸ਼ਿਆਂ ਤੇ ਲੈਕਚਰ , ਸਪੋਰਟਸ ਡੇ ਤੇ ਲੋਕ ਖੇਡਾਂ ਇਸ ਤੋਂ ਇਲਾਵਾ ਗੀਤ , ਕਵਿਤਾ ਤੇ ਸਕਿੱਟਾਂ ਦੇ ਮੁਕਾਬਲਈ ਵੀ ਸ਼ਾਮਿਲ ਸਨ। ਇਸ ਸਪਤਾਹ ਦੌਰਾਨ ਬੱਚਿਆਂ ਨੂੰ ਕਰੀਅਰ ਤੇ ਗਾਇਡੈਂਸ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ ਤਾਂ ਕਿ ਵਿਦਿਆਰਥੀ ਆਪਣੇ ਲਈ ਸਹੀ ਕੋਰਸ ਦੀ ਚੋਣ ਕਰ ਸਕਣ। ਈਕੋ ਕਲੱਬ ਰਾਹੀਂ ਵਾਤਾਵਰਣ ਨਾਲ ਜੋੜਣਾ , ਵੱਧ ਤੋਂ ਵੱਧ ਪੌਦੇ ਦਰਖ਼ਤ ਲਗਾਉਣਾ ਸ਼ਾਮਿਲ ਹੈ। ਸਿੱਖਿਆ ਸਪਤਾਹ ਦੇ ਆਖਰੀ ਦਿਨ 29 ਜੁਲਾਈ ਨੂੰ ਵਿਦਿਆਂਜਲੀ ਪੋਰਟਲ ਤੇ ਐਸ ਐਮ ਸੀ ਕਮੇਟੀ ਮੈਂਬਰਾਂ ਨੂੰ ਰਜਿਸਟਰ ਕੀਤਾ ਅਤੇ ਟ੍ਰੇਨਿੰਗ ਦਿੱਤੀ ਤਾਂ ਕਿ ਓਹ ਵੱਧ ਤੋਂ ਵੱਧ ਸਕੂਲ ਲਈ ਸਹਿਯੋਗ ਦੇਣ।ਪ੍ਰਿੰਸੀਪਲ ਮੈਮ ਸ੍ਰੀ ਮਤੀ ਮਨਦੀਪ ਕੌਰ ਗਿੱਲ ਜੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਵਿਖੇ ਸਿੱਖਿਆ ਸਪਤਾਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਉਹਨਾਂ ਕਿਹਾ ਕਿ ਸਿੱਖਿਆ ਸਪਤਾਹ ਸਮੇਂ ਦੀ ਲੋੜ ਹੈ ਜੋ ਬੱਚਿਆਂ ਲਈ ਬਹੁਤ ਮੱਦਦਗਾਰ ਹੈ। ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ,ਕਮੇਟੀ ਮੈਬਰਜ਼ ਤੇ ਹੋਰ ਪਤਵੰਤਿਆਂ ਵੱਲੋਂ ਸਿੱਖਿਆ ਸਪਤਾਹ ਦੀ ਭਰਪੂਰ ਸਲਾਘਾ ਕੀਤੀ ਗਈ। ਸਮੂਹ ਸਟਾਫ ਨੇ ਇਸ ਸਿੱਖਿਆ ਸਪਤਾਹ ਮਨਾਉਣ ਵਿੱਚ ਪੂਰਾ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly