ਸਰਵਹਿੱਤਕਾਰੀ ਵਿਦਿਆ ਮੰਦਰ ਛੋਕਰਾਂ ਵਿੱਚ ਸਵਦੇਸ਼ੀ ਸੰਬੰਧੀ ਸਹੁੰ ਚੁਕਵਾਈ

ਫਿਲੌਰ, ਅੱਪਰਾ (ਜੱਸੀ)-ਸਰਵਹਿੱਤਕਾਰੀ ਵਿੱਦਿਆ ਮੰਦਰ ਛੋਕਰਾਂ ਵਿਖੇ ਸਵਦੇਸ਼ੀ ਨੂੰ ਅਪਣਾਉਣ ਸੰਬੰਧੀ ਸਹੁੰ ਚੁਕਾਈ ਗਈ । ਸਰਵਹਿੱਤਕਾਰੀ ਸਿੱਖਿਆ ਸੰਮਤੀ ਵੱਲੋਂ 25 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਸਵਦੇਸ਼ੀ ਹਫਤੇ ਤਹਿਤ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੱਤਵੀਂ ਜਮਾਤ ਤੋਂ ਲੈ ਕੇ ਦਸਵੀਂ  ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਉੱਤੇ ਸੰਬੋਧਨ ਕਰਦੇ ਹੋਏ ਸਕੂਲ ਪ੍ਰਿੰਸੀਪਲ  ਗੁਰਜੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਹਫਤਾ ਦੋ ਮਹਾਨ ਵਿਅਕਤੀਆਂ ਪੰ. ਦੀਨ ਦਿਆਲ ਉਪਾਧਿਆਏ ਜੀ ਦੇ ਜਨਮ ਦਿਨ ਤੋਂ ਸ਼ੁਰੂ ਹੋ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੱਕ ਸਵੈਦੇਸ਼ੀ ਹਫਤੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
 
ਇਸ ਦੌਰਾਨ ਉਹਨਾਂ ਸਵਦੇਸ਼ੀ ਸੰਕਲਪ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਸਵੈਦੇਸ਼ੀ ਦਾ ਮਤਲਬ ਆਪਣੇ  ਦੇਸ਼ ਦੀ ਭਾਸ਼ਾ, ਵੇਸ਼-ਭੂਸ਼ਾ, ਸੰਸਕ੍ਰਿਤੀ ਅਤੇ ਆਪਣੇ ਦੇਸ਼ ਵਿੱਚ ਨਿਰਮਿਤ ਵਸਤੂਆਂ ਦੀ ਖਰੀਦਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਸਾਨੂੰ ਆਪਣੀ ਅਮੀਰ ਸੰਸਕ੍ਰਿਤੀ, ਸੱਭਿਆਚਾਰ, ਬੋਲੀ ਅਤੇ ਕਦਰਾਂ – ਕੀਮਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਉਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਉੱਪਰ ਮਾਣ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਵੈਦੇਸ਼ੀ ਚੀਜਾਂ ਦੀ ਵਰਤੋਂ ਨਾਲ ਸਾਡੇ ਘਰੇਲੂ ਉਦਯੋਗ ਅਤੇ ਅਰਥ ਵਿਵਸਥਾ ਨੂੰ ਫਾਇਦਾ ਹੁੰਦਾ ਹੈ। ਸਵਦੇਸ਼ੀ ਵਸਤੂਆਂ ਦੇ ਪ੍ਰਯੋਗ ਸੰਬੰਧੀ ਸਾਰੇ ਵਿਦਿਆਰਥੀਆਂ ਨੂੰ ਸਹੁੰ ਚੁਕਵਾਈ ਗਈ। ਇਸ ਮੌਕੇ ਉੱਤੇ  ਸਮੂਹ ਸਟਾਫ ਵੀ ਹਾਜ਼ਰ ਸੀ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleਏਹੁ ਹਮਾਰਾ ਜੀਵਣਾ ਹੈ -398
Next articleਆਯੂਸਮਾਨ ਭਵ ਮੁਹਿੰਮ ਦੇ ਤਹਿਤ ਜਾਗਰੂਕਤਾ ਕੈਂਪ ਲਗਾਇਆ