ਸਰਵਹਿਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਛੋਕਰਾਂ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ ਨੈਸ਼ਨਲ ਪੱਧਰ ਖੇਡਾਂ ਵਿੱਚ ਮਾਰੀ ਬਾਜੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪਿਛਲੇ ਦਿਨੀ ਵਿਦਿਆ ਭਾਰਤੀ ਵੱਲੋਂ ਨੈਸ਼ਨਲ ਪੱਧਰ ਦੀਆਂ ਐਥਲੈਟਿਕ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਸਕੂਲ ਦੀ ਵਿਦਿਆਰਥਨ ਸੁਖਮਨਦੀਪ ਕੌਰ ਨੇ ਭਾਗ ਲਿਆ ਅਤੇ ਉੱਚੀ ਛਾਲ ਵਿੱਚ ਦੂਜਾ ਸਥਾਨ ਅਤੇ ਰੀਲੇ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਬੱਚੇ ਨੇ ਪਿਛਲੇ ਸਾਲ ਵੀ ਨੈਸ਼ਨਲ ਪੱਧਰ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਇਸ ਸਾਲ ਵੀ ਉਸ ਨੇ ਦੂਜਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਤੇ ਸਕੂਲ ਵੱਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਦਿੰਦਿਆਂ ਹੋਇਆਂ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਖੇਡਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਲਈ ਬਹੁਤ ਜਰੂਰੀ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article
Next articleਪ੍ਰੇਸ਼ਾਨੀ ਦਾ ਚੱਕਾ