ਅੱਪਰਾ (ਸਮਾਜ ਵੀਕਲੀ) (ਜੱਸੀ) – ਨਜ਼ਦੀਕੀ ਪਿੰਡ ਦਿਆਲਪੁਰ ਦੇ ਸਰਪੰਚ ਪਰਗਣ ਸਿੰਘ ਦੇ ਮਾਤਾ ਮਹਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ। ਇਸ ਦੁੱਖ ਦੀ ਘੜੀ ਸਵ. ਸੰਤੋਖ ਸਿੰਘ ਚੌਧਰੀ ਦੇ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਸਰਪੰਚ ਪਰਗਣ ਸਿੰਘ ਅਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ. ਹਰਪ੍ਰੀਤ ਸਿੰਘ ਕੈਂਥ, ਬਖਸ਼ੀਸ਼ ਸਿੰਘ ਸਾਬਕਾ ਸਰਪੰਚ ਸੇਲਕੀਆਣਾ, ਅਮਰੀਕ ਸਿੰਘ ਸਰਪੰਚ ਲੋਹਗੜ੍ਹ, ਐਡਵੋਕੇਟ ਕਿ੍ਰਪਾਲ ਸਿੰਘ ਪਾਲੀ, ਕੁਲਦੀਪ ਸਿੰਘ ਪੰਚ ਦਿਆਲਪੁਰ, ਰਵਿੰਦਰ ਪਾਲ ਸਿੰਘ ਪੰਚ ਦਿਆਲਪੁਰ, ਸੁਖਵੀਰ ਸਿੰਘ ਲੱਲੀਆਂ, ਜਰਨੈਲ ਸਿੰਘ ਗਿੱਲ ਕੈਨੇਡਾ, ਬਿੱਟੂ ਬਜਾਜੀ ਵਾਲਾ ਅਤੇ ਇਲਾਕੇ ਦੀਆਂ ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਨੇ ਵੀ ਸਰਪੰਚ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਮਹਿੰਦਰ ਕੌਰ ਨਮਿਤ ਅੰਤਮ ਅਰਦਾਸ 9 ਮਾਰਚ ਵੀਰਵਾਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਦਿਆਲਪੁਰ ਵਿਖੇ ਹੋਵੇਗੀ।