ਸਰਕਾਰੀ ਹਾਈ ਸਕੂਲ ਅੱਪਰਾ ਨੂੰ ਭੇਂਟ ਕੀਤਾ ਇਨਵਰਟਰ

ਅੱਪਰਾ (ਸਮਾਜ ਵੀਕਲੀ) (ਜੱਸੀ)- ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਐਨ. ਆਰ. ਆਈ. ਵਲੋਂ ਗਰਮੀ ਦੇ ਮੌਸਮ ’ਚ ਲੱਗਦੇ ਬਿਜਲੀ ਕੱਟਾਂ ਦੇ ਮੱਦੇ ਨਜ਼ਰ ਇਨਵਰਟਰ ਭੇਂਟ ਕੀਤਾ ਗਿਆ। ਸਕੂਲ ਮੁਖੀ ਜਸਪਾਲ ਸੰਧੂ ਨੇ ਦੱਸਿਆ ਕਿ ਮੇਜਰ ਸਿੰਘ ਸਹੋਤਾ ਯੂ. ਐਸ. ਏ. ਅਤੇ ਸਮਾਜ ਸੇਵੀ ਰਾਕੇਸ਼ ਕੁਮਾਰ ਬੱਬੂ ਦੇ ਯਤਨਾਂ ਸਦਕਾ ਮੈਨੀ ਡੈਲਿਸ ਯੂ. ਐਸ. ਏ. ਵਲੋਂ ਇੱਕ ਇਵਰਟਰ ਭੇਂਟ ਕੀਤਾ ਗਿਆ। ਉਨ੍ਹਾਂ ਐਨ. ਆਰ. ਆਈ. ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਮੈਨੀ ਅਤੇ ਮੇਜਰ ਸਿੰਘ ਸਹੋਤਾ ਵਲੋਂ ਸਕੂਲ ਦੇ ਕਾਰਜਾਂ ਲਈ ਯੋਗਦਾਨ ਪਾਉਂਦੇ ਹੀ ਰਹਿੰਦੇ ਹਨ। ਇਸ ਮੌਕੇ ਰਾਕੇਸ਼ ਕੁਮਾਰ ਬੱਬੂ, ਕੁਲਦੀਪ ਸਿੰਘ ਜੌਹਲ, ਰਣਵੀਰ ਸਿੰਘ ਰਾਣਾ ਸਹੋਤਾ, ਗਿੰਦਾ ਅੱਪਰਾ, ਸਕੂਲ ਮੁਖੀ ਜਸਪਾਲ ਸੰਧੂ, ਗਗਨਦੀਪ ਕੌਰ, ਹਰਜੀਤ ਸਿੰਘ, ਅੰਕਿਤ ਗੁਲਾਟੀ, ਪਿ੍ਰੰਸ ਭੋਗਲ, ਬਲਜੀਤ ਕੌਰ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।

 

Previous articleਖੈਰੁਲਾਪੁਰ ਪਿੰਡ ਦੇ ਸਰਪੰਚ ਵੱਲੋਂ ਸਕੂਲ ਨੂੰ 11 ਹਜ਼ਾਰ ਰੁਪਏ ਦਾਨ ਦਿੱਤੇ
Next articleਸਰਪੰਚ ਪ੍ਰਗਣ ਰਾਮ ਦੀ ਮਾਤਾ ਦਾ ਦੇਹਾਂਤ, ਚੌਧਰੀ ਪਰਿਵਾਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ