HOME ਮਾਣੇਵਾਲ ਦੇ ਸਰਪੰਚ ਨੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਲਗਵਾਏ ਏ. ਸੀ ...

ਮਾਣੇਵਾਲ ਦੇ ਸਰਪੰਚ ਨੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਲਗਵਾਏ ਏ. ਸੀ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ-ਗਿਆਨ ਸਿੰਘ ਕਟਾਰੀਆ

7
ਨਵਾਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਮਾਸਟਰ ਧਰਮਪਾਲ ਸੁੱਧਾਮਾਜਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਾਣੇਵਾਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬਲਜਿੰਦਰ ਸਿੰਘ ਸਰਪੰਚ ਮਾਣੇਵਾਲ ਵਲੋਂ ਸਕੂਲ ਵਿੱਚ ਏ ਸੀ ਲਗਵਾਏ ਜਾਣ ਕਰਕੇ ਉਹਨਾਂ ਨੂੰ ਤੇ ਪੰਚਾਇਤ ਮੈਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ l ਇਸ ਮੌਕੇ ਬਲਾਕ ਨੋਡਲ ਅਫ਼ਸਰ ਗਿਆਨ ਸਿੰਘ ਕਟਾਰੀਆ ਨੇ ਕਿਹਾ ਕਿ ਸਰਕਾਰੀ ਸਕੂਲ ਵਿੱਚ ਏ ਸੀ ਲਗਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਇਸ ਨਾਲ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ l ਇਸ ਮੌਕੇ ਸੀ ਐਚ ਟੀ ਅਮਨਦੀਪ ਸਿੰਘ ਅਤੇ ਕਮਲੇਸ਼ ਕੁਮਾਰੀ ਅਤੇ ਬਲਾਕ ਰਿਸੋਰਸ ਪਰਸਨ ਰੀਨਾ ਚੌਧਰੀ ਨੇ ਵੀ ਅਪਣੇ ਵਿਚਾਰ ਰੱਖੇ l ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਸਕੂਲ ਲਈ ਉਹ ਹਰ ਸਮੇਂ ਹਰ ਮਦਦ ਕਰਨ ਕਰਨ ਲਈ ਤਿਆਰ ਹਨ l ਉਹਨਾਂ ਸਕੂਲ ਸਟਾਫ ਮਾਸਟਰ ਧਰਮਪਾਲ ਸੁੱਧਾ ਮਾਜਰਾ ਅਤੇ ਮੈਡਮ ਪਰਵਿੰਦਰ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਟਾਫ ਬਹੁਤ ਮਿਹਨਤੀ ਹੈ l ਇਸ ਮੌਕੇ ਮਾਸਟਰ ਚਰਨਜੀਤ ਸਿੰਘ ਸਿਆਣ ਨੇ ਸਟੇਜ ਸੈਕਟਰੀ ਦੀ ਭੂਮਿਕਾ ਬੜੇ ਸੁਚੱਜੇ ਢੰਗ ਨਾਲ ਨਿਭਾਈ l ਇਸ ਮੌਕੇ ਵਿਸ਼ੇਸ ਤੌਰ ਤੇ ਗੁਰਵਿੰਦਰ ਸਿੰਘ ਸੰਗਰੂਰ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਈ l ਇਸ ਮੌਕੇ ਆਂਗਣਵਾੜੀ ਵਰਕਰ ਦਰਸ਼ਨਾਂ ਦੇਵੀ, ਦੇਵ ਰਾਜ, ਅਸ਼ੋਕ ਕੁਮਾਰ,ਮਲਕੀਤ ਸਿੰਘ,ਬਬਲੀ ਪੰਚ,ਸੇਠੀ ਕੁਮਾਰ ਅਤੇ ਬਲਜੀਤ ਸਿੰਘ ਪੰਚ, ਐੱਸ ਐਮ ਸੀ ਚੇਅਰਪ੍ਰਸਨ ਅਮਨਦੀਪ ਕੌਰ,ਕਿਰਨਦੀਪ ਕੌਰ, ਜਸਵਿੰਦਰ ਸਿੰਘ,ਕਿਰਨ ਕੌਰ,ਗੁਰਬਖ਼ਸ ਕੌਰ, ਹਰਦੀਪ ਕੌਰ, ਹੈੱਡ ਟੀਚਰ ਇੰਦਰਜੀਤ ਕੌਰ, ਨਰੇਸ਼ ਕੁਮਾਰ, ਪਰਮਿੰਦਰ ਸਿੰਘ, ਹਰੀਸ਼ ਰਾਣਾ, ਮਾਸਟਰ ਹਰਜੀਤ ਸਿੰਘ ਸਹੋਤਾ, ਕੋਮਲ ਮੇਨਕਾ,ਭਜਨ ਲਾਲ ਅਤੇ ਮਾਸਟਰ ਚੰਦਰਦੇਵ ਆਦਿ ਹਾਜਰ ਸਨ l
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSenseless Killing of Henry Nowak
Next articleਅਧਿਆਪਕ ਕਿੱਤੇ ਦੀ ਅਦੁੱਤੀ ਮਿਸਾਲ : ਸ਼੍ਰੀਮਤੀ ਰਣਜੀਤ ਕੌਰ