ਸਰਪੰਚ ਕਿਸ਼ੌਰੀ ਲਾਲ ਚੱਕ ਗੁਰੂ ਵੱਲੋਂ ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਭੇਂਟ

ਕੈਪਸ਼ਨ- ਸਰਪੰਚ ਕਿਸ਼ੋਰੀ ਲਾਲ ਅਤੇ ਉਨਾਂ ਦੀ ਪਤਨੀ ਮਨਦੀਪ ਕੁਮਾਰੀ ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਭੇਂਟ ਕਰਦੇ ਹੋਏ ਅਤੇ ਪੌਦੇ ਲਗਾਉਂਦੇ ਹੋਏ।

 ਵਿਆਹ ਦੀ ਵਰੇਗੰਢਪੌਦੇ ਲਗਾ ਕੇ ਮਨਾਈ

ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) – ਪਿੰਡ ਚੱਕ ਗੁਰੂ ਦੇ ਸਰਪੰਚ ਕਿਸ਼ੋਰੀ ਲਾਲ ਅਤੇ ਉਨਾਂ ਦੀ ਪਤਨੀ ਸ਼੍ਰੀਮਤੀ ਮਨਦੀਪ ਕੁਮਾਰੀ ਨੇ ਆਪਣੇ ਵਿਆਹ ਦੀ ਨੌਵੀਂ ਵਰੇਗੰਡ ‘ਤੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਬੱਚਿਆਂ ਨੂੰ ਲਿਖਣ ਸਮਗਰੀ ਭੇਂਟ ਕੀਤੀ। ਉਨਾਂ ਨੇ ਸਕੂਲ ਅਤੇ ਹੋਰ ਵੱਖ ਵੱਖ ਥਾਵਾਂ ਤੇ ਫਲਦਾਰ ਅਤੇ ਸ਼ਾਨਦਾਰ ਪੌਦੇ ਵੀ ਲਗਾਈ। ਉਹਨਾਂ ਕਿਹਾ ਕਿ ਸਾਨੂੰ ਵਾਤਾਵਰਨ ਸਬੰਧੀ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਸੁਰੱਖਿਤ ਰਹਿ ਸਕਣ। ਸਕੂਲ ਇੰਚਾਰਜ ਅਤੇ ਸਕੂਲ ਸਟਾਫ ਵੱਲੋਂ ਸਰਪੰਚ ਕਸ਼ੋਰੀ ਲਾਲ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਕਿਸ਼ੋਰੀ ਲਾਲ, ਸ਼੍ਰੀਮਤੀ ਮਨਦੀਪ ਕੁਮਾਰੀ, ਮੈਡਮ ਜਸਵੀਰ ਕੌਰ, ਸਰਬਜੀਤ ਕੌਰ, ਨੀਲਮ ਰਾਣੀ, ਮਾਤਾ ਗੇਜੋ, ਬਲਵੀਰ ਕੌਰ, ਅਕਾਸ਼ਦੀਪ, ਪੰਚ ਜਨਕ ਰਾਜ, ਪੰਚ ਕੁਲਵਿੰਦਰ ਕੁਮਾਰ, ਕੇਵਲ ਰਾਮ, ਸੁਰਜੀਤ ਕੁਮਾਰ, ਸ਼ਿਵ ਕੁਮਾਰ, ਪਰਗਣ ਰਾਮ, ਪ੍ਰਧਾਨ ਬਲਿਹਾਰ ਰਾਮ, ਸੁੱਚਾ ਰਾਮ, ਸੰਤੋਖ ਰਾਮ ਆਦਿ ਹਾਜ਼ਰ ਸਨ।

Previous articleਚੱਕ ਕਲਾਲ ਵਿਖੇ ਸੰਤ ਬਾਬਾ ਚਰਨ ਦਾਸ ਦੀ ਸਾਲਾਨਾ ਬਰਸੀ ਮਨਾਈ ਗਈ 
Next articleਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਵੱਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ: ਦਵਿੰਦਰ ਸਿੰਘ ਲੋਟੇ