(ਸਮਾਜ ਵੀਕਲੀ)

ਮੈਂ ਸੋਚ ਵੀ ਬਦਲਤਾ ਹੂੰ,
ਮੈਂ ਨਜ਼ਰੀਆ ਵੀ ਬਦਲਤਾ ਹੂੰ,
ਮਿਲੇ ਨਾ ਮੰਜ਼ਿਲ ਮੁਝੇ,
ਤੋ ਮੈਂ ਉਸੇ ਪਾਨੇ ਕਾ ਜਰੀਆ ਵੀ ਬਦਲਤਾ ਹੂੰ,
ਬਦਲਤਾ ਨਹੀਂ ਅਗਰ ਕੁਛ,
ਤੋ ਮੈਂ ਲਕਸ਼ਯ ਨਹੀਂ ਬਦਲਤਾ ਹੂੰ,
ਉਸੇ ਪਾਨੇ ਕਾ ਪਕਸ਼ ਨਹੀਂ ਬਦਲਤਾ ਹੂੰ।
ਇਹ ਕਵਿਤਾ ਭਾਰਤ ਦੀ ਬੁਲਬੁਲ ਕਹੇ ਜਾਣ ਵਾਲੀ ਕਵਿਤਰੀ ਸਿਰੋਜਨੀ ਨਾਇਡੂ ਵੱਲੋਂ ਲਿਖੀ ਗਈ ਸੀ। ਉਹਨਾਂ ਦਾ ਜਨਮ 13 ਫਰਵਰੀ 1879 ਨੂੰ ਹੈਦਰਾਬਾਦ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਅਘੋਹਰ ਨਾਥ ਚਟੋਪਾਧਿਆ ਸੀ ਜੋ ਆਪ ਸਿੱਖਿਆ ਵਿਦਵਾਨ ਸਨ। ਅਘੋਹਰ ਨਾਥ ਨੇ ਹੈਦਰਾਬਾਦ ਵਿੱਚ ਨਿਜ਼ਾਮ ਕਾਲਜ ਦੀ ਸਥਾਪਨਾ ਕੀਤੀ। ਸਰੋਜਨੀ ਦੇ ਮਾਤਾ ਵਰਦਾ ਸੁੰਦਰੀ ਵੀ ਕਵਿਤਰੀ ਸਨ ਜੋ ਬੰਗਲਾ ਭਾਸ਼ਾ ਵਿੱਚ ਲਿਖਦੇ ਸਨ।
ਅੱਠ ਭਾਈ- ਭੈਣਾਂ ਵਿੱਚੋਂ ਸਭ ਤੋਂ ਵੱਡੀ ਸਿਰੋਜਨੀ ਭਾਰਤ ਵਿੱਚ ਆਪਣੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ 16 ਸਾਲ ਦੀ ਉਮਰ ਵਿੱਚ ਉੱਚ ਸਿੱਖਿਆ ਲਈ ਇੰਗਲੈਂਡ ਚਲੇ ਗਏ ਜਿੱਥੇ ਉਹਨਾਂ ਨੇ ਕਿੰਗ ਕਾਲਜ ਲੰਡਨ ਅਤੇ ਕੈਂਬਰਿਜ ਦੇ ਗਿਰਟਨ ਕਾਲਜ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ। ਇੱਥੇ ਉਹ ਦੁਨੀਆਂ ਦੇ ਬਹੁਤ ਸਾਰੇ ਮਹਾਨ ਕਵੀਆਂ ਨੂੰ ਮਿਲੀ।
ਸਰੋਜਨੀ ਨਾਇਡੂ ਨੇ ਵੱਖ ਵੱਖ ਵਿਸ਼ਿਆਂ ਉੱਪਰ ਕਵਿਤਾਵਾਂ ਲਿਖੀਆਂ ਜਿਨ੍ਹਾਂ ਵਿੱਚ ਔਰਤਾਂ ਬਾਰੇ ਲਿਖੀਆਂ ਕਵਿਤਾਵਾਂ ਕਾਫੀ ਪ੍ਰਸਿੱਧ ਹਨ। ਉਨਾਂ ਵੱਲੋਂ ਲਿਖੀ ਕਵਿਤਾ ‘ਨਾਰੀ’ ਕਾਫੀ ਪੜੀ ਜਾਂਦੀ ਹੈ, ਇਸ ਕਵਿਤਾ ਵਿੱਚ ਉਹ ਔਰਤ ਵੱਲੋਂ ਨਿਭਾਏ ਜਾਂਦੇ ਮਾਂ, ਪਤਨੀ ਅਤੇ ਬਧੀ ਦੇ ਕਿਰਦਾਰ ਦੀ ਗੱਲ ਕਰਦੀ ਹੈ ਅਤੇ ਇਸ ਕਵਿਤਾ ਦੇ ਅੰਤ ਵਿੱਚੋਂ ਲਿਖਦੀ ਹੈ:
ਔਰ ਤੋ ਕਿਆ ਹੀ ਲਿਖੂ ਮੈਂ ਨਾਰੀ ਕੇ ਸੰਮਮਾਨ ਮੇਂ,
ਹਮ ਸਭ ਤੋਂ ਖੁਦ ਹੀ ਗੁਮ ਹੋ ਗਏ ਹੈ ਅਪਨੀ ਹੀ ਪਹਿਚਾਨ ਮੇ।
1898 ਵਿੱਚ ਉਨਾਂ ਵੱਲੋਂ ਗੋਬਿੰਦਾਰਾਜੂ ਨਾਇਡੂ ਨਾਲ ਅੰਤਰਜਾਤੀ ਵਿਆਹ ਕਰਵਾ ਲਿਆ ਗਿਆ। ਉਹ ਇੱਕ ਡਾਕਟਰ ਸਨ। 1914 ਵਿੱਚ ਉਹ ਮਹਾਤਮਾ ਗਾਂਧੀ ਨੂੰ ਮਿਲੇ ਅਤੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣਾ ਰਾਜਨੀਤਿਕ ਸਫਰ ਸ਼ੁਰੂ ਕੀਤਾ ਗਿਆ ਅਤੇ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ। 1919 ਵਿੱਚ ਜਦੋਂ ਪੰਜਾਬ ਵਿੱਚ ਜਲਿਆਂਵਾਲਾ ਹੱਤਿਆ ਕਾਂਡ ਹੋਇਆ ਤਾਂ ਉਸ ਹੱਤਿਆਕਾਂਡ ਦਾ ਵਿਰੋਧ ਕਰਦੇ ਹੋਏ ਤੇ ਸਿਰੋਜਨੀ ਵੱਲੋਂ ਆਪਣਾ ਕੇਸਰ-ਏ-ਹਿੰਦ ਮੈਡਲ ਵਾਪਸ ਕਰ ਦਿੱਤਾ ਗਿਆ।
ਔਰਤਾਂ ਨੂੰ ਵੋਟ ਦਾ ਅਧਿਕਾਰ ਲਈ ਉਹਨਾਂ ਵੱਲੋਂ ਕੀਤਾ ਗਿਆ ਕੰਮ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਉਹ ਆਪਣੇ ਸਮੇਂ ਦੀਆਂ ਉਹਨਾਂ ਚੁਣਿੰਦਾ ਔਰਤਾਂ ਵਿੱਚੋਂ ਸਨ ਜੋ ਔਰਤਾਂ ਲਈ ਵੋਟ ਦੇ ਅਧਿਕਾਰ ਲਈ ਲੜ ਰਹੀਆਂ ਸਨ। ਬੰਬੇ ਵਿੱਚ ਆਪਣੇ ਇੱਕ ਭਾਸ਼ਣ ਦੌਰਾਨ ਸਰੋਜਨੀ ਨੇ ਕਿਹਾ ਸੀ ਕਿ ਵੋਟ ਦਾ ਅਧਿਕਾਰ, ਮਨੁੱਖੀ ਅਧਿਕਾਰ ਹੈ ਅਤੇ ਇਸ ਉੱਪਰ ਕਿਸੇ ਦਾ ਕਬਜ਼ਾ ਨਹੀਂ ਹੋ ਸਕਦਾ। ਸਿਰੋਜਨੀ ਨਾਇਡੂ ਅਤੇ ਕੁਝ ਹੋਰ ਔਰਤਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਕੁਝ ਥਾਵਾਂ ਤੇ ਕੁਝ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ। ਜਦੋਂ ਮਹਾਤਮਾ ਗਾਂਧੀ ਸੱਤਿਆਗ੍ਰਹਿ ਦੌਰਾਨ ਗ੍ਰਿਫਤਾਰ ਕਰ ਲਏ ਗਏ ਸੀ ਤਾਂ ਮਹਾਤਮਾ ਗਾਂਧੀ ਵੱਲੋਂ ਸਿਰੋਜਨੀ ਨਾਇਡੂ ਨੂੰ ਇਸ ਅੰਦੋਲਨ ਦਾ ਲੀਡਰ ਘੋਸ਼ਿਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਵੱਖ-ਵੱਖ ਅੰਦੋਲਨਾਂ ਦੇ ਚਲਦੇ ਉਹ ਕਾਫੀ ਵਾਰ ਜੇਲ ਵੀ ਗਏ।
ਜਦੋਂ 1947 ਵਿੱਚ ਭਾਰਤ ਆਜ਼ਾਦ ਹੋਇਆ ਤਾਂ ਸਰੋਜਨੀ ਨਾਇਡੂ ਨੂੰ ਯੂਨਾਈਟਡ ਪ੍ਰੋਵਿੰਸਜ (ਅੱਜ ਕੱਲ ਉੱਤਰ ਪ੍ਰਦੇਸ਼) ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ। ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਜਦੋਂ ਕੋਈ ਔਰਤ ਕਿਸੇ ਰਾਜ ਦੀ ਗਵਰਨਰ ਬਣੀ ਹੋਵੇ।
13 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਪਹਿਲੀ ਕਵਿਤਾ ‘ਲੇਡੀ ਆਫ ਦੀ ਲੇਕ’ ਲਿਖੀ। 1905 ਵਿੱਚ ਉਹਨਾਂ ਦੀ ਪਹਿਲੀ ਕਿਤਾਬ ‘ਗੋਲਡਨ ਥਰੈਸ਼ਹੋਲਡ’ ਛਾਪੀ ਗਈ। ‘ਬ੍ਰੋਕਨ ਵਿੰਗ’ ਨੇ ਸਰੋਜਨੀ ਦੀ ਪਹਿਚਾਣ ਪੂਰੀ ਦੁਨੀਆਂ ਵਿੱਚ ਬਣਾ ਦਿੱਤੀ। ਉਹਨਾਂ ਵੱਲੋਂ ਹਿੰਦੀ, ਅੰਗਰੇਜ਼ੀ, ਬੰਗਲਾ, ਅਤੇ ਗੁਜਰਾਤੀ ਵਿੱਚ ਲਿੱਖਿਆ ਗਿਆ। 1911 ਚ ਲਿਖੀ ਕਿਤਾਬ ‘ਸਮੇਂ ਦਾ ਪੰਛੀ’ ਵਿੱਚ ਛਾਪੀ ਉਹਨਾਂ ਦੀ ਕਵਿਤਾ ‘ਹੈਦਰਾਬਾਦ ਦੇ ਬਾਜ਼ਾਰਾ ਚ’ ਵੀ ਬਹੁਤ ਪੜੀ ਜਾਂਦੀ ਹੈ। ਉਹ ਭਾਰਤ ਨੂੰ ਵੀ ਬਹੁਤ ਪਿਆਰ ਕਰਦੀ ਹੈ ਅਤੇ ਲਿਖਦੀ
ਹੈ
ਭਾਰਤ ਦੇਸ਼ ਹੈ ਹਮਾਰਾ ਬਹੁਤ ਪਿਆਰਾ,
ਸਾਰੇ ਵਿਸ਼ਵ ਮੇ ਹੈ ਜੇ ਸਭ ਸੇ ਨਿਆਰਾ
ਭਾਰਤ ਦੀ ਮਹਾਨ ਕਵਿਤਰੀ 2 ਮਾਰਚ 1949 ਨੂੰ ਇਸ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਅਤੇ ਆਪਣੀਆਂ ਕਵਿਤਾਵਾਂ ਰਾਹੀਂ ਸਦਾ ਲਈ ਅਮਰ ਹੋ ਗਈ।
ਸਹਾਇਕ ਪ੍ਰੋਫੈਸਰ ਗੁਰਵਿੰਦਰ ਬਾਠਾਂ
ਯੂਨੀਵਰਸਿਟੀ ਕਾਲਜ ਘਨੌਰ
7529036218