‘ਸਰਕਾਰ ਆਪ ਕੇ ਦੁਆਰ’ ਤਹਿਤ ਪਿੰਡ ਠੱਟਾ ਨਵਾਂ ‘ਚ ਕੈਂਪ ਦਾ ਆਯੋਜਨ ਐਸ ਡੀ ਐੱਮ ਜਸਪ੍ਰੀਤ ਸਿੰਘ ਨੇ ਬਿਨੈਕਾਰਾਂ ਨੂੰ ਸੌਂਪੇ ਦਸਤਾਵੇਜ਼

 ਲੋਕ ਇਨ੍ਹਾਂ ਕੈਂਪਾਂ ‘ਚ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਉਣ – ਐਸ ਡੀ ਐਮ 
ਕਪੂਰਥਲਾ,  (ਸਮਾਜ ਵੀਕਲੀ) ( ਕੌੜਾ )-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਸ਼ੁਰੂ ਕੀਤੇ ‘ਸਰਕਾਰ ਆਪ ਕੇ ਦੁਆਰ’ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਵਿਚ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਵੱਡੀ ਗਿਣਤੀ ਵਿੱਚ ਦਰਖ਼ਾਸਤਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸ ਮੌਕੇ ਐਸਡੀਐੱਮ ਜਸਪ੍ਰੀਤ ਸਿੰਘ ਨੇ ਕੈਂਪ ’ਚ ਆਏ ਲੋਕਾਂ ਦੀਆਂ ਅਰਜ਼ੀਆਂ ‘ਤੇ ਕਾਰਵਾਈ ਉਪਰੰਤ ਉਨ੍ਹਾਂ ਨੂੰ ਮੌਕੇ ‘ਤੇ ਹੀ ਲੋੜੀਂਦੇ ਦਸਤਾਵੇਜ ਵੀ ਸੌਂਪੇ। ਉਨ੍ਹਾਂ ਕਿਹਾ ‘ਸਰਕਾਰ ਆਪ ਕੇ ਦੁਆਰ’ ਕੈਂਪ ਲੋਕਾਂ ਲਈ ਬੇਹੱਦ ਲਾਹੇਵੰਦ ਉਪਰਾਲਾ ਹੈ ਜਿਸ ਰਾਹੀਂ ਲੋਕ ਆਪਣੇ ਜਾਂ ਨੇੜਲੇ ਪਿੰਡ ਵਿਚ ਨਿਰਧਾਰਤ ਥਾਂ ‘ਤੇ ਪਹੁੰਚ ਕੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਸਨਮੁਖ ਆਪਣੀਆਂ ਅਰਜ਼ੀਆਂ ਰੱਖ ਸਕਦੇ ਹਨ । ਉਨ੍ਹਾਂ ਕਿਹਾ ਕਿ ਲੋਕ ਸ਼ਿਕਾਇਤਾਂ ਦੇ ਮੌਕੇ ‘ਤੇ ਹੀ ਨਿਪਟਾਰੇ ਨੂੰ ਤਰਜੀਹ ਦਿੰਦਿਆਂ ਹੱਲ ਕੀਤਾ ਜਾਂਦਾ ਹੈ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਦਾ ਫੌਰੀ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਸਬ-ਡਵੀਜ਼ਨਾਂ ਵਿਚ ਇਹ ਕੈਂਪ ਲਾਏ ਜਾ ਰਹੇ ਹਨ ਤਾਂ ਜੋ ਇਸ ਪ੍ਰੋਗਰਾਮ ਰਾਹੀਂ ਲਗਭਗ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾ ਸਕੇ।  ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਨੂੰ ਵੱਡੀ ਗਿਣਤੀ ਵਿੱਚ ਦਰਖਾਸਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚ ਮਾਲ ਵਿਭਾਗ, ਪਾਵਰਕਾਮ, ਸਮਾਜਿਕ ਸੁਰੱਖਿਆ, ਖੁਰਾਕ ਤੇ ਸਪਲਾਈਜ ਵਿਭਾਗ , ਖੇਤੀਬਾੜੀ ਵਿਭਾਗ, ਜਲ ਸਪਲਾਈ ਵਿਭਾਗ, ਸੇਵਾ ਕੇਂਦਰ ਅਤੇ ਜ਼ਿਲ੍ਹਾ ਨਗਰ ਯੋਜਨਾਕਾਰ ਨੂੰ ਪ੍ਰਾਪਤ ਦਰਖ਼ਾਸਤਾਂ ਦਾ ਢੁਕਵਾਂ ਹੱਲ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਕੈਂਪਾ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਵਿਚ ਪੇਂਡੂ ਵਿਕਾਸ ਤੇ ਪੰਚਾਇਤਾਂ, ਜਲ ਸਪਲਾਈ, ਪਾਵਰਕਾਮ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਕਿਰਤ, ਭਲਾਈ, ਖੁਰਾਕ ਤੇ ਸਿਵਲ ਸਪਲਾਈਜ਼, ਪੰਜਾਬ ਪੁਲਿਸ, ਰੈਵਿਨਿਊ, ਖੇਤੀਬਾੜੀ ਆਦਿ ਵਿਭਾਗਾਂ ਦੇ ਅਧਿਕਾਰੀ ਮੌਜੂਦ ਹੁੰਦੇ ਹਨ । ਇਸ ਮੌਕੇ ਐਸਡੀਐਮ ਵੱਲੋਂ ਨਗਰ ਨਿਵਾਸੀ ਤੇ ਹੋਰ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨਾਂ ਦੇ ਹੱਲ ਲਈ ਫੌਰੀ ਤੌਰ ਤੇ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਮਨਜੋਤ ਕੌਰ, ਸਹਿਕਾਰੀ ਸਭਾਵਾਂ ਇੰਸਪੈਕਟਰ ਜੋਬਨਜੀਤ ਸਿੰਘ ,ਇੰਸਪੈਕਟਰ ਇੰਦਰਬੀਰ ਸਿੰਘ  , ਪਰਮਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਆਪ ਆਗੂ ਸੁਖਵਿੰਦਰ ਸਿੰਘ ਸੌਂਦ, ਸਰਪੰਚ ਮਲਕੀਤ ਸਿੰਘ, ਮਾਸਟਰ ਪ੍ਰੀਤਮ ਸਿੰਘ, ਆਪ ਆਗੂ ਲਖਵੀਰ ਸਿੰਘ ਲਾਲੀ, ਗੁਲਜਾਰ ਸਿੰਘ ਮੋਮੀ, ਦਿਲਬਾਗ ਸਿੰਘ ਬਾਗਾ, ਨੰਬਰਦਾਰ ਮੰਗਲ ਭੱਟੀ, ਸੂਬਾ ਸਿੰਘ,  ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਮੋਮੀ, ਵਰਦਾਨ ਸਿੰਘ ਮੋਮੀ, ਨੰਬਰਦਾਰ ਰਤਨ ਸਿੰਘ, ਚਰਨਜੀਤ ਕੁਮਾਰ ਕਲਰਕ, ਗੁਰਦੀਪ ਸਿੰਘ ਬਾਜਵਾ ਰੀਡਰ, ਸੈਕਟਰੀ ਪਰਵਿੰਦਰ ਸਿੰਘ ਟਿੱਬਾ, ਸੈਕਟਰੀ ਰਮਨਪ੍ਰੀਤ ਸਿੰਘ ਬੂਲਪੁਰ , ਸੁਖਦੇਵ ਸਿੰਘ,  ਮਨਜੀਤ ਸਿੰਘ, ਬਿਕਰਮਜੀਤ ਸਿੰਘ, ਸੌਰਵ ਕੁਮਾਰ ਕਲਰਕ, ਏਐਸਆਈ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article‘ਦਸਹਿਰਾ’ ਅਤੇ ‘ਦੁਸਹਿਰਾ’ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ਅਤੇ ਕਿਉਂ ? ਦਿਵਾਲੀ ਤੇ ਸਾਲਾਨਾ ਕਿਵੇਂ ?
Next articleਸਵੱਛ ਭਾਰਤ ਅਭਿਆਨ ਤਹਿਤ ਜੂਟ ਉਤਪਾਦਾਂ ਦੀ ਸੇਲ-ਕਮ ਪ੍ਰਦਰਸ਼ਨੀ ਲਗਾਈ, ਪਲਾਸਟਿਕ ਦੀ ਵਰਤੋਂ ਮਤਲਬ ਬਿਮਾਰੀਆਂ ਤੇ ਹੜ੍ਹਾਂ ਨੂੰ ਸੱਦਾ ਦੇਣਾ-ਅਟਵਾਲ