ਸਰੀ ’ਚ ਸੁਰ ਮੇਲਾ 24 ਅਗਸਤ ਨੂੰ : ਤਿਆਰੀਆਂ ਮੁਕੰਮਲ

ਮੇਲੇ ਦਾ ਪੋਸਟਰ

ਕੁਲਵਿੰਦਰ ਧਨੋਆ, ਹੁਸਨਪ੍ਰੀਤ ਕੌਰ, ਮਨਦੀਪ, ਅਕਾਸ਼ਦੀਪ ਅਤੇ ਸਰਦਾਰ ਜੀ ਲਾਉਣਗੇ ਰੌਣਕਾਂ

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-‘ਧਨੋਆ ਇੰਟਰਟੇ੍ਰਨਮੈਂਟ’ ਦੇ ਵੱਲੋਂ ਪੰਜਾਬੀ ਭਾਈਚਾਰੇ ਦੇ ਸਾਂਝੇ ਸਹਿਯੋਗ ਸਦਕਾ 24 ਅਗਸਤ ਦਿਨ ਸ਼ਨੀਵਾਰ ਨੂੰ ਸਰੀ ਦੀ 13750-88 ਐਵੀਨਿਊ ਸਥਿਤ ਆਰਟ ਸੈਂਟਰ ਦੀ ਮੇਨ ਸਟੇਜ਼ ’ਤੇ ਸ਼ਾਮੀਂ 6:30 ਵਜੇ ਤੋਂ ਦੇਰ ਰਾਤ ਤੀਕ ‘ਸੁਰ ਮੇਲਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਮੇਲੇ ’ਚ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਧਨੋਆ, ਹੁਸਨਪ੍ਰੀਤ, ਕੌਰ ਮਨਦੀਪ, ਅਕਾਸ਼ਦੀਪ ਸਿੰਘ ਅਤੇ ਸਰਦਾਰ ਜੀ ਆਦਿ ਕਲਾਕਾਰ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰ ਪੰਜਾਬੀਆਂ ਦਾ ਮਨੋਰੰਜਨ ਕਰਨਗੇ। ਇਹ ਮੇਲਾ ਵੇਖਣ ਦੇ ਚਾਹਵਾਨ ਦਰਸ਼ਕ ਫੋਨ –604-782-0960 ਅਤੇ 778-892-4655 ’ਤੇ ਸੰਪਰਕ ਕਰ ਸਕਦੇ ਹਨ। ਪ੍ਰਬੰਧਕਾਂ ਮੁਤਾਬਕ ਇਸ ਮੇਲੇ ਸਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਬਾਣ
Next articleਰਾਜ ਕਾਕੜਾ ਲਾਈਵ ਸ਼ੋਅ 25 ਅਗਸਤ ਨੂੰ