ਸਰੀ ’ਚ ‘ਸਹੇਲੀਆਂ ਦਾ ਮੇਲਾ’ 8 ਸਤੰਬਰ ਨੂੰ :ਤਿਆਰੀਆਂ ਮੁਕੰਮਲ

ਮ੍ਰਿਤਾ ਵਿਰਕ, ਅਮਨ ਰੋਜ਼ੀ ਅਤੇ ਬਲਜਿੰਦਰ ਰਿੰਪੀ ਵੱਲੋਂ ਲਗਾਈ ਜਾਵੇਗੀ ਗੀਤਾਂ ਦੀ ਛਹਿਬਰ 
ਵੈਨਕੂਵਰ,  (ਸਮਾਜ ਵੀਕਲੀ) (ਮਲਕੀਤ ਸਿੰਘ)-‘ਐਵਰੀਡੇਅ ਹੋਲਸੇਲ ਕੈਸ਼ ਐਡ ਕਰੀ’ ਦੇ ਡਾ. ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਸਥਿਤ ਬੰਬੇ ਬੈਂਕੁਇੰਟ ਹਾਲ ’ਚ 8 ਸਤੰਬਰ ਨੂੰ ਦੁਪਿਹਰ 12 ਵਜੇ ਤੋਂ ਦੇਰ ਸ਼ਾਮ ਤੀਕ ਔਰਤਾਂ ਦੇ ਮਨੋਰੰਜਨ ਲਈ ‘ਸਹੇਲੀਆਂ ਦਾ ਮੇਲਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਉਘੀ ਰੇਡੀਓ ਹੋਸਟ ਸੁੱਖੀ ਕੌਰ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਭੈਣਾਂ ਲਈ ਵਿਸ਼ੇਸ਼ ਤੋਂ ਆਯੋਜਿਤ ਕਰਵਾਏ ਜਾ ਰਹੇ ਇਸ ਮੇਲੇ ’ਚ ਉਘੀਆਂ ਪੰਜਾਬੀ ਗਾਇਕਾਵਾਂ ਅਮਨ ਰੋਜ਼ੀ, ਅੰਮ੍ਰਿਤਾ ਵਿਰਕ ਅਤੇ ਬਲਜਿੰਦਰ ਰਿੰਪੀ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ’ਤੇ ਦਿਲਕਸ਼ ਪੰਜਾਬੀ ਪਹਿਰਾਵਾ ਮੁਕਾਬਲੇ ਦੌਰਾਨ ਜੇਤੂ ਨੂੰ ਹੀਰੇ ਦੀ ਅੰਗੂਠੀ ਵੀ ਭੇਂਟ ਕੀਤੀ ਜਾਵੇਗੀ।
ਪ੍ਰਬੰਧਕਾਂ ਮੁਤਾਬਕ ਇਸ ਮੇਲੇ ’ਚ ਸ਼ਾਮਿਲ ਹੋਣ ਲਈ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਭੈਣਾਂ ’ਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੇਲੇ ਦਾ ਅਨੰਦ ਮਾਣਨ ਦੀਆਂ ਚਾਹਵਾਨ ਭੈਣਾਂ ਵੱਲੋਂ ਟਿਕਟਾਂ ਖਰੀਦਣ ਲਈ ਫ਼ੋਨ ਨੰਬਰ 604-750-0004, 604-889-3392 ਅਤੇ 604-928-4173 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪ੍ਰਾਇਮਰੀ ਅਧਿਆਪਕ ਤੋਂ ਜਿਲ੍ਹਾ ਸਿੱਖਿਆ ਅਫਸਰ ਦਾ ਸਫਰ ਤੈਅ ਕਰਨ ਵਾਲੀ ਮਾਣਮੱਤੀ ਸਖਸ਼ੀਅਤ ਬਲਦੇਵ ਸਿੰਘ ਜੋਧਾਂ
Next articleਸਨਅਤੀ ਮਜਦੂਰ ਯੂਨੀਅਨਾਂ ਵੱਲੋਂ ਮਜਦੂਰ ਪੰਚਾਇਤ ਸਫਲਤਾ ਨਾਲ ਨੇਪਰੇ ਚੜ੍ਹੀ,ਤਨਖਾਹ ਵਾਧਾ ਤੇ ਕਿਰਤ ਕਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਅੱਗੇ ਵਧਾਉਣ ਦਾ ਫੈਸਲਾ