ਸਰਦਾਰਨੀ ਹਰਦੀਪ ਕੌਰ ਚੰਡਿਹੋਕ ਯਾਦਗਾਰੀ ਸਨਮਾਨ ਦਾ ਐਲਾਨ

ਸਰਦਾਰਨੀ ਹਰਦੀਪ ਕੌਰ ਚੰਡਿਹੋਕ

ਬਰਨਾਲਾ: (ਸਮਾਜ ਵੀਕਲੀ), (ਚੰਡਿਹੋਕ) ਲੇਖਕ ਪਾਠਕ ਸਾਹਿਤ ਸਭਾ (ਰਜਿ.), ਬਰਨਾਲਾ ਵੱਲੋਂ ਸਰਦਾਰਨੀ ਹਰਦੀਪ ਕੌਰ ਚੰਡਿਹੋਕ ਯਾਦਗਾਰੀ ਸਨਮਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਸਭਾ ਦੇ ਪ੍ਰਧਾਨ ਅਤੇ ਸੰਸਥਾਪਕ ਤੇਜਿੰਦਰ ਚੰਡਿਹੋਕ ਦੀ ਧਰਮਪਤਨੀ ਸਰਦਾਰਨੀ ਹਰਦੀਪ ਕੌਰ ਪਿਛਲੇ ਸਾਲ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ ਜਿਨ੍ਹਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਇੱਕ ਯਾਦਗਾਰੀ ਸਨਮਾਨ ਐਲਾਨਿਆ ਗਿਆ ਸੀ। ਇਸ ਵਾਰ ਪਲੇਠਾ ਯਾਦਗਾਰੀ ਸਨਮਾਨ ਨਿਯੁਕਤ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਸ੍ਰੀਮਤੀ ਬੀਰਪਾਲ ਕੌਰ ਹੰਡਿਆਇਆ ਨੂੰ ਦਿੱਤਾ ਜਾਵੇਗਾ। ਇਹ ਸਨਮਾਨ ਕਿਸੇ ਲੇਖਕ ਜਾਂ ਪਾਠਕ ਨੂੰ ਦਿੱਤਾ ਜਾਂਦਾ ਹੈ ਜਿਸ ਨੂੰ ਪਹਿਲਾਂ ਕੋਈ ਸਨਮਾਨ ਨਹੀਂ ਦਿੱਤਾ ਗਿਆ ਹੁੰਦਾ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਸਨਮਾਨ ਵਿੱਚ ਮਾਣ ਪੱਤਰ, ਫੁਲਕਾਰੀ, ਨਗਦ ਰਾਸ਼ੀ ਅਤੇ ਪੁਸਤਕਾਂ ਦਿੱਤੀਆਂ ਜਾਂਦੀਆਂ ਹਨ। ਇਸ ਪਰਿਵਾਰ ਵੱਲੋ ਪਹਿਲਾਂ ਸਰਦਾਰਨੀ ਮਨਜੀਤ ਕੌਰ ਅਤੇ ਸ ਤ੍ਰਿਲੋਚਨ ਸਿੰਘ ਯਾਦਗਾਰੀ ਸਨਮਾਨ ਵੀ ਅਪ੍ਰੈਲ ਮਹੀਨੇ ਵਿੱਚ ਦਿੱਤਾ ਜਾਂਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੁਤਬਮੀਨਾਰ/ਸਰਹੰਦ ਦੀ ਦੀਵਾਰ
Next articleਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸਾਬਕਾ ਕੌਮੀ ਕੈਸ਼ੀਅਰ ਦੀ ਵਾਇਰਲ ਹੋਈ ਚਿੱਠੀ ਨੇ ਪਾਜ ਉੱਘਾੜੇ ”