ਸਰਦਾਰ ਤਨਵੀਰ ਇਲਿਆਸ ਬਣੇ ਮਕਬੂਜ਼ਾ ਕਸ਼ਮੀਰ ਦੇ ਨਵੇਂ ਪ੍ਰਧਾਨ ਮੰਤਰੀ

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਖੇਤਰੀ ਪ੍ਰਧਾਨ ਸਰਦਾਰ ਤਨਵੀਰ ਇਲਿਆਸ ਮਕਬੂਜ਼ਾ ਕਸ਼ਮੀਰ ਦੇ ਨਵੇਂ ‘ਪ੍ਰੀਮੀਅਰ’ ਹੋਣਗੇ। ਵਿਰੋਧ ਧਿਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਚੋਣਾਂ ਦਾ ਬਾਈਕਾਟ ਕੀਤਾ ਸੀ। ਇਲਿਆਸ ਸਰਦਾਰ ਅਬਦੁਲ ਕਯੂਮ ਨਿਆਜ਼ੀ ਦੀ ਥਾਂ ਲੈਣਗੇ, ਜਿਨ੍ਹਾਂ ਨੇ ਸੱਤਾਧਾਰੀ ਪਾਰਟੀ ਵਿੱਚ ਉਨ੍ਹਾਂ ਖਿਲਾਫ਼ ਉੱਠੀ ਬਗ਼ਾਵਤ ਮਗਰੋਂ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਪੀਪੀਪੀ ਤੇ ਪੀਐੱਮਐੱਲ-ਐੱਨ ਨੇ ਸਾਂਝੇ ਤੌਰ ’ਤੇ ਚੌਧਰੀ ਯਾਸੀਨ ਨੂੰ ਇਲਿਆਸ ਖਿਲਾਫ ਮੈਦਾਨ ’ਚ ਉਤਾਰਿਆ ਸੀ, ਪਰ ਵਿਰੋਧੀ ਧਿਰ ਨੇ ਚੋਣ ਦੌਰਾਨ ਇਜਲਾਸ ਦਾ ਬਾਈਕਾਟ ਕੀਤਾ, ਜਿਸ ਕਰਕੇ ਇਲਿਆਸ ਖਿਲਾਫ਼ ਮੈਦਾਨ ’ਚ ਕੋਈ ਉਮੀਦਵਾਰ ਨਹੀਂ ਬਚਿਆ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਪੀਟੀਆਈ ਆਗੂ ਦੇ ਹੱਕ ਵਿੱਚ 33 ਵੋਟਾਂ ਪਈਆਂ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਨਵੀਂ ਕੈਬਨਿਟ ਨੂੰ ਹਲਫ਼ ਦਿਵਾਉਣ ਤੋਂ ਨਾਂਹ
Next articleWhite House holds first Easter Egg Roll in two years