HOME ਸਰਦਾਰ ਸੁੱਚਾ ਸਿੰਘ ਰਾਹੀ (ਯੂਐਸਏ) ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਦੇ...

ਸਰਦਾਰ ਸੁੱਚਾ ਸਿੰਘ ਰਾਹੀ (ਯੂਐਸਏ) ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਦੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਮਾਸਟਰ ਬਦਰੀ ਨਾਥ ਮੈਮੋਰੀਅਲ ਮੈਰਿਟ ਅਵਾਰਡ ਤਹਿਤ 1 ਲੱਖ 25 ਹਜਾਰ ਦੇ ਇਨਾਮ ਵੰਡੇ

4

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਜਲੰਧਰ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕੀਤਾ ਗਿਆ! ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਮਾਸਟਰ ਬਦਰੀਨਾਥ ਮੈਮੋਰੀਅਲ ਮੈਰਿਟ ਐਵਾਰਡ ਇੱਕ ਲੱਖ ਰੁਪਏ ਅਤੇ ਯਾਦਗਾਰੀ ਚਿੰਨ ਹਰਸਿਮਰਨਜੀਤ ਕੌਰ ਜਮਾਤ ਅੱਠਵੀਂ ਸਾਲ 2024-25 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਡਲ ਪ੍ਰੀਖਿਆ ਵਿੱਚੋਂ ਮੈਰਿਟ ਵਿੱਚ ਆਉਣ ਤੇ ਦਿੱਤਾ ਗਿਆ! ਇਸ ਤੋਂ ਇਲਾਵਾ ਹਰ ਜਮਾਤ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਅਤੇ ਦਿਲ ਖਿੱਚਵੇਂ ਨਾਮ ਦਿੱਤੇ ਗਏ ਇਸੇ ਸਮਾਗਮ ਵਿੱਚ ਖੇਡਾਂ ਅਤੇ ਸਹਿਕਰਿਆਵਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ। ਇੱਥੇ ਦੱਸਣ ਯੋਗ ਹੈ ਕਿ ਸਰਦਾਰ ਸੁੱਚਾ ਸਿੰਘ ਰਾਹੀ ਯੂਐਸਏ ਪਿੰਡ ਰਾਜਪੁਰਾ ਇਸ ਸਕੂਲ ਦੇ 1954 ਤੋਂ 1958 ਤੱਕ ਵਿਦਿਆਰਥੀ ਰਹੇ ਉਹਨਾਂ ਨੇ ਇਸ ਸਕੂਲ ਤੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਮੈਰਿਟ ਵਿੱਚ ਰਹਿ ਕੇ ਪ੍ਰਾਪਤ ਕੀਤੀ ਅਤੇ 1960 ਵਿੱਚ ਮੈਟਰਿਕ JSFH ਖਾਲਸਾ ਹਾਈ ਸਕੂਲ ਅੱਟਾ ਤੋਂ ਪੂਰੇ ਸਾਂਝੇ ਪੰਜਾਬ ਵਿੱਚੋਂ ਮੈਰਿਟ ਦੂਜੇ ਸਥਾਨ ਤੇ ਰਹਿ ਕੇ ਪ੍ਰਾਪਤ ਕੀਤੀ ਅਤੇ ਯੂਐਨਓ ਦੀ ਸੰਸਥਾ ਜਨੈਸਕੋ ਰਾਹੀਂ ਸਕਾਲਰਸ਼ਿਪ ਮਿਲਣ ਤੇ ਪੀਐਚਡੀ ਕਰਨ ਲਈ ਕਨੇਡਾ ਗਏ ਅਤੇ ਬਾਅਦ ਵਿੱਚ ਕੈਲੀਫੋਰਨੀਆ ਸਿਵਿਲ ਸਰਵਿਸ ਪਾਸ ਕਰਕੇ ਪ੍ਰੋਗਰਾਮ ਐਡਮਿਨਸਟਰੇਟਰ ਰਹੇ! ਉਨਾਂ ਨੇ ਇਹ ਐਵਾਰਡ ਅਤੇ ਇਨਾਮ ਵੰਡ ਸਮਾਗਮ ਆਪਣੇ ਉਸ ਵੇਲੇ ਦੇ ਅਧਿਆਪਕ ਮਾਸਟਰ ਬਦਰੀ ਨਾਥ ਜੀ ਦੀ ਯਾਦ ਵਿੱਚ ਸ਼ੁਰੂ ਕੀਤਾ। ਅੱਜ ਦੇ ਸਮਾਗਮ ਵਿੱਚ ਵਿਨੇ ਕੁਮਾਰ ਬੰਗੜ ਸਰਪੰਚ ਅਪਰਾ, ਮੁੱਖ ਬੁਲਾਰੇ ਸੰਜੀਵ ਭੌਰਾ ਐਡਵੋਕੇਟ, ਭੁਪਿੰਦਰ ਸਿੰਘ ਮੱਲੀ (ਕਨੇਡਾ )ਵਿਸ਼ੇਸ਼ ਤੌਰ ਤੇ ਪਹੁੰਚੇ!ਇਸ ਸਮਾਗਮ ਵਿੱਚ ਸਕੂਲੀ ਬੱਚਿਆਂ ਨੇ ਗਿੱਧਾ ਭੰਗੜਾ ਤੇ ਉਸਾਰੂ ਪੇਸ਼ਕਾਰੀਆਂ ਕੀਤੀਆਂ! ਅੱਜ ਦੇ ਸਮਾਗਮ ਵਿੱਚ ਅਸ਼ੋਕ ਕੁਮਾਰ ਬਸੰਦ ਰਾਏ ਰਕੇਸ਼ ਕੁਮਾਰ ਬਸੰਦਰਾਏ ਲੱਕੀ ਬਸੰਦ ਰਾਏ ਦੇ ਯਤਨਾ ਸਦਕਾ ਹਰੀਸ਼ ਮੰਨਨ ਯੂਐਸਏ ਵੱਲੋਂ ਸਕੂਲ ਨੂੰ 21000ਰੁ: ਦੀ ਰਾਸ਼ੀ ਭੇਟ ਕੀਤੀ ਗਈ। ਸੇਵਾ ਮੁਕਤ ਅਧਿਆਪਕ ਅਸ਼ੋਕ ਕੁਮਾਰ ਅਰੋੜਾ ਵੱਲੋਂ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ। ਐਡਵੋਕੇਟ ਸੰਜੀਵ ਭੋਰਾ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਮਹੱਤਤਾ ਬਾਰੇ ਦੱਸਿਆ ਜਿਸ ਕਰਕੇ ਸਾਨੂੰ ਬੋਲਣ ਅਤੇ ਸੋਚਣ ਦੀ ਆਜ਼ਾਦੀ ਪ੍ਰਾਪਤ ਹੋਈ ਹੈ ਅੱਜ ਦੇ ਸਮਾਗਮ ਵਿੱਚ ਚੇਅਰਮੈਨ ਕਮਲ ਕੁਮਾਰ,ਸਕੂਲ ਮੁਖੀ ਜਸਪਾਲ ਸੰਧੂ,ਲੈਕਚਰਰ ਪ੍ਰਦੀਪ ਸਿੰਘ, ਜਸਵਿੰਦਰ ਸਿੰਘ ਵਿਰਕ,ਕਰਮਦੀਪ ਸਿੰਘ ਵਿਰਕ,ਹਰਮਿੰਦਰ ਸਿੰਘ ਵਿਰਕ, ਹਰਮਿੰਦਰ ਸਿੰਘ ਚਾਹਲ,ਮੱਖਣ ਸਿੰਘ ਵਿਰਕ, ਮੈਡਮ ਮਨਜੀਤ ਕੌਰ,ਮਾਸਟਰ ਬਲਵੰਤ ਸਿੰਘ,ਲੈਕਚਰਰ ਅਸ਼ੋਕ ਮਹਿਮੀ, ਮੋਹਣ ਲਾਲ ਮੈਂਬਰ ਪੰਚਾਇਤ,ਸੁਰਿੰਦਰ ਕੁਮਾਰ ਕੁਆਰੀ ( ਪ੍ਰਧਾਨ ਗੌਰਮੈਂਟ ਸਕੂਲ ਟੀਚਰ ਯੂਨੀਅਨ ਪੰਜਾਬ,ਨਰਿੰਦਰ ਸਿੰਘ ਸੰਘਾ,ਡਾਕਟਰ ਸੋਮਨਾਥ,ਮਨਦੀਪ ਸਿੰਘ ਮਾਨ,ਸ਼ਰਨਜੀਤ ਸਿੰਘ,ਰਵਿੰਦਰ ਸਿੰਘ,ਅਰਵਿੰਦਰ ਸਿੰਘ, ਹਰਜੀਤ ਸਿੰਘ, ਨੈਂਸੀ ਰਾਣੀ, ਨੀਰੂ ਬਾਲਾ, ਰਮਨਦੀਪ ਕੌਰ ਕੈਂਥ,ਪ੍ਰੋਮਿਲਾ ਦੇਵੀ,ਗੁਰਜੰਟ ਸਿੰਘ,ਬਲਜੀਤ ਕੌਰ, ਮਾਸਟਰ ਬਲਵੀਰ ਸਿੰਘ, ਮਾਸਟਰ ਹਰਵਿੰਦਰ ਸਿੰਘ, ਲਲਿਤ ਰਾਣੀ,ਕੁਲਵੀਰ ਕੁਮਾਰ,ਸੁਖਵਿੰਦਰ ਲਾਲ ਸੀਐਚਟੀ ਸਰਹਾਲ ਮੁੰਡੀ, ਮਨੀਸ਼ ਕੁਮਾਰ ਅਪਰਾ ,ਗੁਰਨਾਮ ਸਿੰਘ ਆਦਿ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleराष्ट्रव्यापी सफल हड़ताल के लिए एआईपीएफ ने दी बधाई
Next articleਸਤਨਾਮ ਚੇਚੀ ਜਲਾਲਪੁਰ ਵੱਲੋਂ ਪਿੰਡ ਰਾਮ ਨਗਰ ਦੀ ਪੰਚਾਇਤ ਨੂੰ ਦਿੱਤੀ 1 ਲੱਖ ਰੁਪਏ ਦੀ ਗਰਾਂਟ।