ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਸਵਰਗੀ ਸਰਦਾਰ ਰਣਧੀਰ ਸਿੰਘ ਖਟੜਾ ਦੀ ਅੰਤਿਮ ਅਰਦਾਸ ਮੌਕੇ ਅੱਜ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਗੁਰਦੁਆਰਾ ਸਾਹਿਬ ਪਿੰਡ ਰਤਨਗੜ੍ਹ ਵਿਖੇ ਆਯੋਜਿਤ ਸਮਾਗਮ ਦੌਰਾਨ ਗਿਆਨੀ ਤਰਸੇਮ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਨਵਜੀਤ ਸਿੰਘ ਨਵੀ (ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ), ਕਾਂਗਰਸੀ ਆਗੂ ਜੋਤੀ ਖੱਟੜਾ, ਹਰਮੋਹਣ ਸਿੰਘ ਸੰਧੂ (ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ), ਭਾਜਪਾ ਆਗੂ ਮੇਜਰ ਅੰਜੂ ਬਾਲਾ ਸਿੰਘ, ਸੀਲਮ ਸੋਹੀ, ਅਨਮੋਲ ਗਗਨ ਮਾਨ (ਸਾਬਕਾ ਮੰਤਰੀ ਪੰਜਾਬ), ਬੰਤ ਸਿੰਘ ਕਲਾਰਾਂ (ਸਾਬਕਾ ਚੇਅਰਮੈਨ), ਜਗਦੇਵ ਸਿੰਘ ਭਟੋਆ (ਪ੍ਰਧਾਨ ਨਗਰ ਕੌਂਸਲ ਮੋਰਿੰਡਾ), ਹਰਮਿੰਦਰ ਸਿੰਘ ਲੱਕੀ (ਮੀਤ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ), ਦਰਸ਼ਨ ਸਿੰਘ ਸੰਧੂ (ਚੇਅਰਮੈਨ), ਅਮਨਦੀਪ ਸਿੰਘ ਮਾਂਗਟ (ਸਾਬਕਾ ਪ੍ਰਧਾਨ, ਨਗਰ ਸ੍ਰੀ ਚਮਕੌਰ ਸਾਹਿਬ), ਸੁਰਿੰਦਰ ਸਿੰਘ ਰਾਮਗੜ੍ਹ (ਜ਼ਿਲ੍ਹਾ ਪ੍ਰਧਾਨ ਕਾਂਗਰਸ ਫਤਿਹਗੜ੍ਹ ਸਾਹਿਬ), ਸਰਬਜੀਤ ਸਿੰਘ ਜੀਤੀ (ਪ੍ਰਧਾਨ ਬਲਾਕ ਕਾਂਗਰਸ ਖਮਾਣੋ), ਕਮਲਜੀਤ ਸਿੰਘ ਢੀਡਸਾ (ਮੀਤ ਪ੍ਰਧਾਨ ਨਗਰ ਕੌਂਸਲ ਬਸੀ), ਜਗਪਾਲ ਸਿੰਘ ਜੌਲੀ, ਕੌਂਸਲਰ ਹਰਜੀਤ ਸਿੰਘ ਸੋਢੀ, ਇਕਬਾਲ ਸਿੰਘ ਸਾਲਾਪੁਰਾ, ਸੁਖਪ੍ਰੀਤ ਸਿੰਘ (ਸਰਪੰਚ), ਬਾਬਲਾ ਸਰਪੰਚ ਗੋਸਲਾ, ਗੁਰਵਿੰਦਰ ਸਿੰਘ ਕਕਰਾਲੀ (ਮੈਂਬਰ ਜ਼ਿਲ੍ਹਾ ਪ੍ਰੀਸ਼ਦ), ਜੁਝਾਰ ਸਿੰਘ ਮਾਵੀ (ਪ੍ਰਧਾਨ ਆੜਤੀਆਂ ਐਸੋਸੀਏਸ਼ਨ), ਮਨਦੀਪ ਸਿੰਘ ਰੌਣੀ, ਹਰਕੀਰਤ ਸਿੰਘ ਮੜੌਲੀ (ਮੈਂਬਰ ਬਲਾਕ ਸੰਮਤੀ), ਜਗਜੀਤ ਸਿੰਘ ਲੁਠੇੜੀ, ਬਲਜਿੰਦਰ ਸਿੰਘ ਸਹੇੜੀ, ਅਮਰਜੀਤ ਸਿੰਘ ਬੱਬਲ, ਸੁਖਵਿੰਦਰ ਸਿੰਘ ਭੁੱਲਰ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਅਮਰਿੰਦਰ ਸਿੰਘ ਹੈਲੀ, ਸਰਪੰਚ ਦਲਵੀਰ ਸਿੰਘ ਮੁੰਡੀਆਂ, ਅਕਾਲੀ ਆਗੂ ਤਰਸੇਮ ਸਿੰਘ ਗੰਧੋਂ, ਚੇਅਰਮੈਨ ਮਾਰਕੀਟ ਕਮੇਟੀ ਸੁਖਵਿੰਦਰ ਸਿੰਘ ਬਿੱਟੂ, ਰਘਬੀਰ ਸਿੰਘ ਮੋਦੀ (ਚੇਅਰਮੈਨ ਬਲਾਕ ਸੰਮਤੀ ਖਰੜ), ਕੌਂਸਲਰ ਮਹੇਸ਼ ਇੰਦਰ (ਨਵਾਂ ਗਰਾਉਂ) ਅਤੇ ਨਵਦੀਪ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਸਮਾਗਮ ਦੌਰਾਨ ਹਾਜ਼ਰੀਨ ਨੇ ਸਵਰਗੀ ਰਣਧੀਰ ਸਿੰਘ ਖਟੜਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



