HOME ਸਰਦਾਰ ਦਿਲਬਾਗ ਸਿੰਘ ਬਾਗੀ ਸੇਵਾ ਕਰਨ ਵਾਲੇ ਬਾਬਾ ਬੋਹੜ ਹਨ

ਸਰਦਾਰ ਦਿਲਬਾਗ ਸਿੰਘ ਬਾਗੀ ਸੇਵਾ ਕਰਨ ਵਾਲੇ ਬਾਬਾ ਬੋਹੜ ਹਨ

1

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਇਹ ਨੇ ਸਰਦਾਰ ਦਿਲਬਾਗ ਸਿੰਘ ਬਾਗੀ ਜੀ , ਜੋ ਕੇ ਯੂਨਾਇਟੇਡ ਇੰਸ਼ੋਰੈਂਸ ਕੰਪਨੀ ਵਿਚੋਂ ਸਰਕਾਰੀ ਜੋਬ ਚੋ ਰਿਟਾਇਰਡ ਹੋਏ ਹਨ ਅਤੇ ਜੋਬ ਵਿਚ ਰਹਿੰਦੇ ਹੋਏ ਵੀ ਸਮਾਜ ਸੇਵਾ ਦੇ ਕੰਮਾਂ ਵਿਚ ਬਾਗੀ ਜੀ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ, ਪੂਰੇ ਪੰਜਾਬ ਵਿਚ ਬਲੱਡ ਡੋਨਰ ਸੋਸਾਇਟੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਲੋੜਵੰਦ ਮਰੀਜ਼ਾਂ ਨੂੰ ਖੂਨ ਲੋੜ ਪੈਣ ਤੇ ਸੇਵਾ ਕਰਕੇ ਖੂਨ ਉਬਲੱਭਧ ਕਰਵਾ ਕੇ ਕਿਸੀ ਦੀ ਜਾਨ ਬਚਾਉਣੀ ਇਹ ਉਨ੍ਹਾਂ ਦੇ ਹਿੱਸੇ ਆਇਆ ਹੈ, ਰੋਟਰੀ ਕਲੱਬ ਬੰਗਾ ਵਿਚ ਬਤੌਰ ਪ੍ਰਧਾਨ ਅਤੇ ਹੁਣ ਰੋਟਰੀ ਕਲੱਬ ਬੰਗਾ ਗ੍ਰੀਨ ਵਿਚ ਬਤੌਰ ਪ੍ਰਧਾਨ ਸੇਵਾਵਾਂ ਨਿਭਾ ਰਹੇ ਹਨ। ਰੋਟਰੀ ਕਲੱਬ ਵਿਚ ਲੋੜਵੰਦਾਂ ਦੀ ਮਦਦ, ਬੱਚਿਆਂ ਨੂੰ ਪੜ੍ਹਾਈ ਲਈ ਮਦਦ, ਮਰੀਜ਼ਾਂ ਨੂੰ ਦਵਾਈ, ਰੁੱਖ ਲਗਾਉਣੇ, ਸ਼ਹਿਰ ਚ ਸਾਫ ਸਫਾਈ ਲਈ ਕੋਸ਼ਿਸ਼ਾਂ ਆਦਿ ਦਿਲਬਾਗ ਬਾਗੀ ਨੇ ਪਹਿਲ ਦੇ ਅਧਾਰ ਤੇ ਰੱਖੀ ਹੈ। ਸੇਵਾ ਕਰਦਿਆਂ ਉਸਤਤ ਘੱਟ ਮਿਲਦੀ ਹੈ ਸਗੋਂ ਕਈਆਂ ਦੀਆਂ ਵੇਵਜਹ ਗੱਲਾਂ ਸੁਣਨੀਆਂ ਪੈ ਸਕਦੀਆਂ ਹਨ ਇਨ੍ਹਾਂ ਗੱਲਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਬਸ ਸੇਵਾ ਵੱਲ ਹੀ ਧਿਆਨ ਰੱਖਿਆ। ਵਾਹਿਗੁਰੂ ਦਿਲਬਾਗ ਸਿੰਘ ਬਾਗੀ ਹੁਣਾ ਨੂੰ ਚੜ੍ਹਦੀਕਲਾ ਵਾਲੀ ਲੰਬੀ ਉਮਰ ਬਖਸ਼ਿਸ਼ ਕਰਨ ਜੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article‘ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ ਨੇ ਰੈਡ ਸੁਸਾਇਟੀ ਨੂੰ ਭੇਟ ਕੀਤੀ ਸਹਾਇਤਾ ਸਮੱਗਰੀ
Next articleਪਿੰਡ ਸੱਲ੍ਹ ਕਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ