ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ )- ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਰ ਜੇ ਬੀਟਸ ਅਤੇ ਰਾਮ ਭੋਗਪੁਰੀਆ ਵਲੋਂ ਭਗਤੀ ਚੈਨਲ ਤੇ ਵੱਖ-ਵੱਖ ਧਾਰਮਿਕ ਟਰੈਕਸ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਕੜੀ ਵਿੱਚ ਆਰ ਜੇ ਬੀਟਸ ਨੇ ਪ੍ਰਸਿੱਧ ਗਾਇਕ ਸਰਦਾਰ ਅਲੀ ਦੀ ਆਵਾਜ਼ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਰਤੀ ਦੇ ਗਾਇਨ ਕਰਕੇ ਸੰਗਤ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ । ਇਸ ਸਬੰਧੀ ਰਾਮ ਭੋਗਪੁਰੀਆ ਪ੍ਰੋਡਿਊਸਰ ਆਰ ਜੇ ਬੀਟਸ ਨੇ ਦੱਸਿਆ ਕਿ ਸਰਦਾਰ ਅਲੀ ਬਹੁਤ ਹੀ ਸੰਜੀਦਾ ਅਤੇ ਸੁਲਝੇ ਹੋਏ ਕਲਾਕਾਰ ਹਨ, ਜਿਨਾਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੁਰੂ ਸਾਹਿਬ ਜੀ ਦੀ ਆਰਤੀ ਦਾ ਗਾਇਨ ਕਰਕੇ ਸਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਆਗਮਨ ਪੁਰਬ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਸਰਵ ਸਮਾਜ ਨੂੰ ਸੰਦੇਸ਼ ਦਿੱਤਾ ਹੈ । ਇਸ ਸ਼ਬਦ ਵਿੱਚ ਰੋਹਿਤ ਕੁਮਾਰ ਨੇ ਸੰਗੀਤਕ ਸੇਵਾਵਾਂ ਪ੍ਰਦਾਨ ਕਰਵਾਈਆਂ ਹਨ ਅਤੇ ਬਾਬਾ ਕਮਲ ਵਲੋਂ ਇਸ ਦਾ ਵੀਡੀਓ ਸ਼ੂਟ ਕੀਤਾ ਗਿਆ। ਪੁਰੀ ਸਾਹਿਬ, ਮਨੀਸ਼ ਸ਼ਰਮਾ , ਮਨੀਸ਼ ਠੁਕਰਾਲ ਨੇ ਵੀ ਆਰ ਜੇ ਬੀਟਸ ਦੀ ਟੀਮ ਵਿੱਚ ਆਪਣਾ ਸਹਿਯੋਗ ਪਹਿਲਾਂ ਦੀ ਤਰ੍ਹਾਂ ਜੁਟਾਇਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly