ਸਰਬੱਤ ਦਾ ਭਲਾ ਟਰੱਸਟ ਵੱਲੋਂ ਮੌੜ ਮੰਡੀ ਵਿਖੇ ਮੁਫਤ ਕੰਪਿਊਟਰ ਸੈਂਟਰ ਦੀ ਸ਼ੁਰੂਆਤ

(ਸਮਾਜ ਵੀਕਲੀ)  ਅੱਜ 23 ਅਗਸਤ ਨੂੰ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਟੀਮ ਵਲੋਂ ਰੱਖੇ ਸਾਦੇ ਸਮਾਰੋਹ ਵਿੱਚ, ਬਾਬਾ ਕਾਕਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਲੰਗਰ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਲੋਂ, ਸੰਨੀ ਉਬਰਾਏ ਸਵੈ ਰੁਜ਼ਗਾਰ ਯੋਜਨਾ ਅਧੀਨ ਕੰਪਿਊਟਰ ਸੈਂਟਰ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਮੌੜ ਮੰਡੀ ਨੇੜੇ ਰੇਲਵੇ ਸਟੇਸ਼ਨ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ । ਇਸ ਸਮਾਗਮ ਵਿੱਚ ਬਾਬਾ ਕਾਕਾ ਸਿੰਘ ਜੀ ਨੇ, ਸਰਦਾਰ ਐਸ ਪੀ ਓਬਰਾਏ ਜੀ ਦਾ ਉਹਨਾਂ ਵੱਲੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਧੰਨਵਾਦ ਕੀਤਾ ।ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਸ੍ਰੀਮਤੀ ਇੰਦਰਜੀਤ ਕੌਰ ਗਿੱਲ ਡਾਇਰੈਕਟਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਪਿਊਟਰ ਸੈਂਟਰ ਮੌੜ ਮੰਡੀ ਦੇ ਪਹਿਲੇ ਸ਼ੈਸਨ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਡਾ. ਐਸ. ਪੀ. ਸਿੰਘ ਉਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਅਤੇ ਆਰ. ਐਸ. ਅਟਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਠਿੰਡਾ ਜਿਲ੍ਹੇ ਵਿਚ ਤਲਵੰਡੀ ਸਾਬੋ, ਮੌੜ ਮੰਡੀ, ਬੰਠਿਡਾ ਸ਼ਹਿਰ, ਬਾਲਿਆਂਵਾਲੀ,ਮਹਿਰਾਜ ਅਤੇ ਚਾਉਕੇ ਵਿਖੇ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰਾਂ ਦਾ ਕੰਮ ਸ਼ਰੂ ਹੋ ਚੁੱਕਾ ਹੈ। ਇਹਨਾਂ ਲੈਬੋਰੇਟਰੀਆਂ ਵਿਚ ਸਾਰੇ ਟੈਸਟ ਮਾਰਕਿਟ ਰੇਟਾਂ ਤੋਂ 5 ਵਾਂ ਤੋਂ 10 ਵਾਂ ਹਿੱਸਾ ਰੇਟ ਤੇ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਈ.ਸੀ.ਜੀ. ਸਿਰਫ 20 ਰੁ. ਵਿਚ ਹੁੰਦੀ ਹੈ ਅਤੇ ਟਰੱਸਟ ਵੱਲੋਂ ਲਗਾਤਾਰ ਮੈਡੀਕਲ ਕੈਂਪ, ਸਰਕਾਰੀ ਸਕੂਲਾਂ ਨੂੰ ਆਰ ਓ ਦਾਨ ,ਸਰਕਾਰੀ ਸਕੂਲਾਂ ਵਿਚ ਫ੍ਰੀ ਬਲੱਡ ਗਰੁੱਪ ਟੈਸਟ, ਲੋੜਵੰਦਾ ਨੂੰ ਮਕਾਨ ਬਣਾ ਕੇ ਦੇਣਾ , ਠੰਡ ਵਿੱਚ ਲੋੜਵੰਦਾ ਨੂੰ ਕੰਬਲ ਵੰਡਣਾ,ਗੁਰਦਿਆਂ ਦੀ ਬੀਮਾਰੀ ਦੇ ਮਰੀਜਾਂ ਲਈ ਕਫਾਇਤੀ ਰੇਟ ਤੇ ਡਾਇਲਸਿਸ ਕਰਨਾ ਅਤੇ ਵਾਹਨਾਂ ਨੂੰ ਰਿਫਲੈਕਟਰ ਲਾਉਣਾ ਆਦਿ ਕੰਮ ਲਗਾਤਾਰ ਜਾਰੀ ਹਨ। ਲੈਬ ਕੁਲੈਕਸਨ ਸੈਂਟਰ ਬੱਲੋ, ਹਜੂਰਾ ਕਪੂਰਾ ਕਲੋਨੀ ਅਤੇ ਭਾਈ ਮਤੀਦਾਸ ਨਗਰ ਬਠਿੰਡਾ ਵਿਖੇ ਚਾਲੂ ਹੋ ਚੁੱਕੇ ਹਨ। ।ਬਹੁਤ ਹੀ ਜਲਦ ਡਾ. ਐਸ. ਪੀ ਸਿੰਘ ਓਬਰਾਏ ਵੱਲੋਂ ਮਨਜ਼ੂਰ ਕੀਤੀਆਂ 5 ਹੋਰ ਲੈਬੋਰੇਟੀਆਂ ਅਤੇ 4 ਕੁਲੈਕਸ਼ਨ ਸੈਂਟਰ ਜਲਦ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ ਸਮੇਂ ਸਮੇਂ ਅਨੁਸਾਰ ਸਾਡੀ ਟੀਮ ਦੇ ਮੈਂਬਰ ਲੋਕ ਸੇਵਾ ਲਈ ਤਿਆਰ ਰਹਿੰਦੇ ਹਨ
ਇਸ ਸਮੇਂ ਸਰਬੱਤ ਦਾ ਭਲਾ ਬਠਿੰਡਾ ਵਲੋਂ, ਬਲਦੇਵ ਸਿੰਘ ਕੈਸ਼ੀਅਰ, ਰਾਜ ਮੁੱਕਦਰ ਸਿੱਧੂ ਲੈੱਬ ਇੰਚਾਰਜ, ਗਿਆਨ ਸਿੰਘ ਅਤੇ ਗੁਰਪਿਆਰ ਸਿੰਘ ਮੈਂਬਰ ਸਹਿਬਾਨ ਤੋਂ ਇਲਾਵਾ ਪ੍ਰਧਾਨ ਗੁਰਦੁਆਰਾ ਕਮੇਟੀ ਸ੍ਰ. ਸਿਮਰਜੀਤ ਸਿੰਘ ਮਾਨ ਅਤੇ ਸ੍ਰ. ਬਲਵੀਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleएनएच के नाम पर जमीन छीनने के खिलाफ सैकड़ों किसान पहुंचे फूलपुर तहसील, दिया ज्ञापन
Next articleਗਰੀਬ ਦੀ ਅਮੀਰਾਂ ਨੂੰ ਇੱਕ ਚੇਤਾਵਨੀ