‘ਸਰਬੱਤ ਦਾ ਭਲਾ’ ਟਰੱਸਟ ਵੱਲੋਂ ਕਰਵਾਇਆ ਗਿਆ ‘ਸਾਵਣ ਕਵੀ ਦਰਬਾਰ’

ਅਨੰਦਪੁਰ ਸਾਹਿਬ,(ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਆਪਣੇ ਅਧੀਨ ਚੱਲ ਰਹੇ ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ 10:00 ਵਜੇ ਤੋਂ ਦੇਰ ਸ਼ਾਮ ਤੱਕ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਕੀਤੀ ਗਈ। ਪ੍ਰੋ. (ਡਾ.) ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਅਤੇ ਸਵਰਨਜੀਤ ਸਵੀ ਤੇ ਜਸਵੰਤ ਜਫ਼ਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮੁੱਖ ਕਵੀ ਮਿੰਦਰ ਜੀ ਨੇ ਸਰੋਤਿਆਂ ਨਾਲ਼ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀ।
          ਕਵੀ ਦਰਬਾਰ ਦੇ ਪਹਿਲੇ ਸੈਸ਼ਨ ਵਿੱਚ ਦਰਸ਼ਨ ਬੁੱਟਰ ਵੱਲੋਂ ਪ੍ਰਧਾਨਗੀ ਕੀਤੀ ਗਈ। ਮੁੱਖ ਮਹਿਮਾਨ ਵਜੋਂ ਮਨਮੋਹਨ ਸਿੰਘ ਦਾਊਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਭੁਪਿੰਦਰ ਕੌਰ ਪ੍ਰੀਤ ਸ਼ਾਮਲ ਹੋਏ। ਇਸ ਸੈਸ਼ਨ ਵਿੱਚ ਨਿਰਵੈਰ ਸਿੰਘ ਅਰਸ਼ੀ, ਸਵਾਮੀ ਅੰਤਰ ਨੀਰਵ, ਦਵਿੰਦਰ ਬੀਬੀਪੁਰੀਆ, ਦੀਪਕ ਚਨਾਰਥਕਲ ਅਤੇ ਭਾਸ਼ੋ ਨੇ ਆਪਣੀਆਂ ਰਚਨਾਵਾਂ ਨਾਲ਼ ਖੂਬ ਰੰਗ ਬੰਨ੍ਹਿਆ।
          ਦੂਜੇ ਸੈਸ਼ਨ ਦੀ ਪ੍ਰਧਾਨਗੀ ਅਮਰਜੀਤ ਕੌਂਕੇ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਸੁਸ਼ੀਲ ਦੁਸਾਂਝ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੋਹਨ ਤਿਆਗੀ ਸ਼ਾਮਲ ਹੋਏ। ਵਿਸ਼ਾਲ, ਵਿਜੇ ਵਿਵੇਕ, ਜਤਿੰਦ ਪਰਵਾਜ਼, ਅਨੁਬਾਲਾ ਅਤੇ ਸਿਮਰਨਜੋਤ ਮਾਨ ਨੇ ਆਪਣੀਆਂ ਰਚਨਾਵਾਂ ਨਾਲ਼ ਖੂਬ ਵਾਹ ਵਾਹ ਖੱਟੀ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਅਰਤਿੰਦਰ ਕੌਰ ਸੰਧੂ ਵੱਲੋਂ ਕੀਤੀ ਗਈ। ਅੰਤਲੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਬਲਵਿੰਦਰ ਸੰਧੂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦਵਿੰਦਰ ਸੈਫ਼ੀ ਸ਼ਾਮਲ ਹੋਏ। ਜਤਿੰਦਰ ਕੌਰ ਅਨੰਦਪੁਰੀ, ਜੈਪਾਲ, ਹਰਵਿੰਦਰ, ਅਵਤਾਰਜੀਤ ਅਟਵਾਲ ਅਤੇ ਜਗਦੀਪ ਸਿੱਧੂ ਨੇ ਆਪਣੀਆਂ ਪੇਸ਼ਕਾਰੀਆਂ ਨਾਲ਼ ਛਹਿਬਰ ਲਾਈ। ਮਨਮੋਹਨ ਜੀ ਨੇ ਸਮਾਗਮ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਪਰੰਤ ਵੱਖ–ਵੱਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਰਿਟਾਇਰਡ ਜੱਜ ਐਮ.ਐਮ.ਐਸ ਬੇਦੀ, ਵਿਵੇਕ ਸਦਨ ਦੇ ਮੁਖੀ ਡਾਕਟਰ ਭੁਪਿੰਦਰ ਕੌਰ, ਮਨਮੋਹਨ ਸਿੰਘ, ਸ. ਜੱਸਾ ਸਿੰਘ ਸੰਧੂ (ਕੌਮੀ ਪ੍ਰਧਾਨ), ਸੁਰਿੰਦਰ ਸਿੰਘ (ਪਟਿਆਲਾ ਪ੍ਰਧਾਨ), ਜੇ.ਕੇ. ਜੱਗੀ (ਰੋਪੜ ਪ੍ਰਧਾਨ), ਆਰ.ਐਸ. ਅਟਵਾਲ (ਸਿਹਤ ਸੇਵਾਵਾਂ), ਮਨਮੋਹਨ ਕਾਲੀਆ, ਤੇਜਿੰਦਰ ਚੋਪੜਾ, ਇਲਾਕਾ ਵਾਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼ੁਭ ਸਵੇਰ ਦੋਸਤੋ
Next articleਤਮਗੇ ਜੇਤੂ ਹਾਕੀ ਖਿਡਾਰਨ ਵੇਦਾਂਗੀ ਦਾ ਸੁਤੰਤਰਤਾ ਦਿਹਾੜੇ ਮੌਕੇ ਵਿਸ਼ੇਸ਼ ਸਨਮਾਨ