‘ਸਰੱਬਤ ਦਾ ਭਲਾ’ ਟਰੱਸਟ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫ਼ਤ ਖੂਨ ਟੈਸਟ ਪ੍ਰੋਗਰਾਮ ਉਲੀਕਿਆ

Dr S.P. Singh Oberio

(ਸਮਾਜ ਵੀਕਲੀ)

ਰੋਪੜ, 25 ਅਕਤੂਬਰ (ਗੁਰਬਿੰਦਰ ਸਿੰਘ ਰੋਮੀ): ਪ੍ਰੱਸਿਧ ਸਮਾਜਸੇਵੀ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਲੜੀ ਤਹਿਤ ਦੁਸਹਿਰੇ ਦੇ ਪਵਿੱਤਰ ਦਿਹਾੜੇ ਮੌਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਬਲੱਡ ਗਰੁੱਪ ਟੈਸਟ ਮੁਫ਼ਤ ਕਰਨ ਦਾ ਫੈਸਲਾ ਲਿਆ। ਟਰੱਸਟ ਦੇ ਜਿਲ੍ਹਾ ਰੋਪੜ ਪ੍ਰਧਾਨ ਜੇ.ਕੇ. ਜੱਗੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਕੂਲਾਂ ਵਿੱਚ ਕਰਵਾਏ ਜਾਂਦੇ ਯੂ- ਡਾਇਸ ( ਯੂਨੀਫਾਇਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਨਾਂ ਦੇ ਸਰਵੇ ਵਿੱਚ ਬਲੱਡ ਗਰੁੱਪ ਭਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਪਰ ਬਹੁਤ ਸਾਰੇ ਬੱਚੇ ਪ੍ਰਾਈਵੇਟ ਤੌਰ ‘ਤੇ ਟੈਸਟ ਕਰਵਾਉਣ ਤੋਂ ਅਸਮਰਥ ਹਨ। ਜਿਨ੍ਹਾਂ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ। ਸਕੂਲ ਮੁਖੀਆਂ ਨੂੰ ਆਪਣੇ ਲੈਟਰ ਹੈੱਡ ‘ਤੇ ਵਿਦਿਆਰਥੀਆਂ ਦੇ ਵੇਰਵੇ ਜ਼ਿਲ੍ਹਾ ਦਫਤਰ #301, ਗਿਆਨੀ ਜੈਲ ਸਿੰਘ ਨਗਰ ਅਤੇ ਮੋਬਾਇਲ ਨੰ:- 98140-16242 ਤੇ ਸਪੰਰਕ/ਵਟਸਐਪ ਕਰਕੇ ਭੇਜਣੇ ਹੋਣਗੇ। ਜਿਸ ਤੋਂ ਬਾਅਦ ਟੈਕਨੀਸ਼ੀਅਨ ਸਕੂਲਾਂ ਵਿੱਚ ਖੁਦ ਜਾ ਕੇ ਟੈਸਟ ਕਰ ਕੇ ਆਉਣਗੇ। ਜਿਸ ਨਾਲ਼ ਵਿਦਿਆਰਥੀਆਂ ਦਾ ਸਮਾਂ ਅਤੇ ਪੈਸਾ ਦੋਵਾਂ ਦੀ ਬੱਚਤ ਹੋਵੇਗੀ। ਇਸ ਉਪਰਾਲੇ ਦੀ ਇਲਾਕੇ ਦੀਆਂ ਸੰਗਤਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।

Previous articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਨੇ ਟਰਿੱਪ ਦੌਰਾਨ ਪਿੰਜੌਰ ਗਾਰਡਨ, ਚੌਂਕੀ ਢਾਣੀ ਤੇ ਨਾਢਾ ਸਾਹਿਬ ਦੇ ਕੀਤੇ ਦਰਸ਼ਨ
Next articleਨਿਊਜ਼ੀਲੈਂਡ ਵਿੱਚ ਆਜ਼ਾਦੀ ਸੰਗਰਾਮ ਦੇ ਸੂਰਮਿਆਂ ਨੂੰ ਸਮਰਪਿਤ ਸੈਮੀਨਾਰ ਨੂੰ ਭਰਵਾਂ ਹੁੰਗਾਰਾ