ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲਗਾਏ ਜਾਣਗੇ ਮੌੜ ਮੰਡੀ , ਮਹਿਮਾ ਸਰਜਾ, ਮਹਿਰਾਜ , ਬੱਲੂਆਣਾ, ਬਹਿਮਣ ਦੀਵਾਨਾ , ਕਰਮਗੜ੍ਹ ਸ਼ਤਰਾ, ਸਰਦਾਰਗੜ ਵਿੱਚ ਮੁਫ਼ਤ ਮੈਡੀਕਲ ਕੈਂਪ

(ਸਮਾਜ ਵੀਕਲੀ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਜਲਦ ਹੀ ਮੌੜ ਮੰਡੀ, ਪਿੰਡ ਬੱਲੂਆਣਾ ਬਹਿਮਣ ਦੀਵਾਨਾ ਕਰਮਗੜ੍ਹ ਸਤਰਾ, ਬੀੜ ਬਹਿਮਣ, ਮਹਿਰਾਜ , ਮਹਿਮਾ ਸਰਜਾ,ਪੀਰਕੋਟ,ਸਰਦਾਰਗੜ੍ਹ ਅਤੇ ਬੁਲਾਡੇ ਵਾਲ਼ਾ ਅਤੇ ਬਾਜੀਗਰ ਬਸਤੀ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਅਤੇ ਮਾਲਵਾ ਜੋਨ ਦੇ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ, ਦੀ ਗਤੀਸ਼ੀਲ ਅਗਵਾਈ ਹੇਠ ,ਕੌਮੀ ਪ੍ਧਾਨ ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਡਾ.ਦਲਜੀਤ ਸਿੰਘ ਗਿੱਲ ਅਤੇ ਡਾ.ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ, ਵਲੋਂ ਲਗਾਏ ਜਾਣ ਵਾਲੇ ਇਹਨਾਂ ਕੈਂਪਾਂ ਵਿੱਚ ਮਾਹਿਰ ਡਾਕਟਰ ਪੇਟ, ਲੀਵਰ, ਛਾਤੀ, ਹੱਡੀਆ ਅਤੇ ਜੋੜਾ,ਸ਼ੂਗਰ ਤੇ ਬੀਪੀ ਨਾਲ ਸੰਬਧਿਤ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕਰਨਗੇ। ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵਲੋਂ ਮੌਕੇ ਤੇ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ। ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ, ਪ੍ਰੋ ਜਸਵੰਤ ਸਿੰਘ ਬਰਾੜ ਨੇ, ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾਂਦੇ ਵੱਖ-ਵੱਖ ਭਲਾਈ ਕਾਰਜਾਂ, ਜਿਵੇਂ ਲੋੜਵੰਦਾਂ ਨੂੰ ਪੈਨਸ਼ਨ, ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਪੈਨਸ਼ਨ, ਮੁਫ਼ਤ ਕੰਪਿਊਟਰ ਸਿੱਖਿਆ(ਮੌੜ ਮੰਡੀ, ਭੁਚੋਮੰਡੀ, ਬਠਿੰਡਾ,)ਮੁਫ਼ਤ ਸਿਲਾਈ ਕਢਾਈ ਸਿੱਖਿਆ, ਅੱਖਾਂ ਦੇ ਮੁਫ਼ਤ ਆਪਰੇਸ਼ਨ ਕੈਂਪ, ਮੁਫ਼ਤ ਮੈਡੀਕਲ ਕੈਂਪ, ਬਹੁਤ ਹੀ ਵਾਜਿਬ ਰੇਟਾਂ ਤੇ ਸੰਨੀ ਓਬਰਾਏ ਕਲੀਨੀਕਲ ਲੈਬੋਰੇਟਰੀ (ਤਲਵੰਡੀ ਸਾਬੋ,ਮੌੜ ਮੰਡੀ, ਮਹਿਰਾਜ , ਬਾਲਿਆਂਵਾਲੀ, ਚੌਂਕੇ ਅਤੇਬਠਿੰਡਾ )ਵਲੋਂ ਕੀਤੇ ਜਾਂਦੇ ਮੈਡੀਕਲ ਟੈਸਟਾਂ ਬਾਰੇ ਅਤੇ ਟਰੱਸਟ ਵਲੋਂ ਪੀਣ ਵਾਲੇ ਪਾਣੀ ਲਈ ਸੰਸਥਾਵਾਂ ਨੂੰ ਆਰ.ਓ. ਦਾਨ ਦੇਣ,ਵਾਹਨਾਂ ਤੇ ਰਫਲੈਕਟਰ ਲਾਉਣਾ ਅਤੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਜਨਰਲ ਸਕੱਤਰ ਅਮਰਜੀਤ ਸਿੰਘ ਕੈਸ਼ੀਅਰ ਬਲਦੇਵ ਸਿੰਘ ਚਹਿਲ,ਕੋ ਕੈਸ਼ੀਅਰ ਗੁਰਲਾਭ ਸਿੰਘ ਸੰਧੂ,ਮੈਂਬਰ ਗਿਆਨ ਸਿੰਘ, ਐਡਵੋਕੇਟ ਰਾਜ ਮੁੱਕਦਰ ਸਿੱਧੂ,ਸੋਮ ਪ੍ਰਕਾਸ਼,ਰਾਮ ਸਿੰਘ ਮਾਨ, ਬਲਜੀਤ ਸਿੰਘ ਨਰੂਆਨਾ , ਜੋਗਿੰਦਰ ਸਿੰਘ, ਬਲਵੀਰ ਸਿੰਘ, ਗੁਰਪਿਆਰ ਸਿੰਘ ਸੁਰਿੰਦਰ ਸਿੰਘ ਧਾਲੀਵਾਲ ਅਤੇ ਇਕ਼ਬਾਲ ਸਿੰਘ ਬੁੱਟਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹਿਰਾਮ ਵਿਖ਼ੇ ਝੱਮਟ ਜਠੇਰਿਆ ਦਾ ਸਲਾਨਾ ਜੋੜ ਮੇਲਾ ਮਨਾਇਆ
Next articleਵਧੀਆ ਕਲਮ