(ਸਮਾਜ ਵੀਕਲੀ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਵੱਲੋਂ ਸਰਕਾਰੀ ਹਾਈ ਸਕੂਲ ਨਹੀਆਵਾਲਾ (ਬਠਿੰਡਾ)ਨੂੰ ਆਰ.ਓ. ਸਿਸਟਮ ਭੇਂਟ ਕੀਤਾ ਗਿਆ। ਇਸ ਭਲਾਈ ਵਾਲੇ ਕਾਰਜ ਦਾ ਅੱਜ ਰਸਮੀ ਉਦਘਾਟਨ ਸ੍ਰ. ਜਤਿੰਦਰ ਸਿੰਘ ਭੱਲਾ, ਚੇਅਰਮੈਨ ਇਮਪਰੂਵਮੈਂਟ ਟਰੱਸਟ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰ. ਜਤਿੰਦਰ ਸਿੰਘ ਭੱਲਾ ਨੇ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਲੋੜਵੰਦਾਂ ਲਈ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜੇ.ਐਸ. ਬਰਾੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿੱਥੇ ਦੁਨੀਆਂ ਭਰ ਦੇ ਲੋੜਵੰਦ ਵਿਅਕਤੀਆਂ ਅਤੇ ਸੰਸਥਾਵਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਿਆਂ ਆਰ.ਓ. ਸਿਸਟਮ ਦਾਨ ਵਜੋਂ ਲਗਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਜਿਲ੍ਹਾ ਬਠਿੰਡਾ ਵਿਚ 3 ਕੰਪਿਊਟਰ ਸੈਂਟਰ, 3 ਸਿਲਾਈ ਸੈਂਟਰ, 9 ਕਲੀਨੀਕਲ ਲੈਬੋਰੇਟਰੀ ਅਤੇ ਡਾਇਲਸਸ ਯੂਨਿਟ ਚਲਾਏ ਜਾ ਰਹੇ ਹਨ। ਟਰੱਸਟ ਵੱਲੋਂ ਜਿਲ੍ਹੇ ਵਿਚ 300 ਤੋਂ ਵੱਧ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਮੌਕੇ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਕਾਈ ਵੱਲੋਂ ਹਰ 15 ਦਿਨਾਂ ਬਾਅਦ ਇਕ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਜਿੱਥੇ ਦਵਾਈਆਂ ਬਿਲਕੁੱਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਸ੍ਰ. ਬਲਦੇਵ ਸਿੰਘ ਕੈਸ਼ੀਅਰ, ਗੁਰਲਾਬ ਸਿੰਘ ਸੰਧੂ ਕੈਸ਼ੀਅਰ, ਸੁਰਿੰਦਰ ਸਿੰਘ ਧਾਲੀਵਾਲ,ਗੁਰਪਿਆਰ ਸਿੰਘ, ਮੈਡਮ ਸ਼ਿੰਦਰ ਕੌਰ ਤੇ ਨਵਦੀਪ ਕੌਰ ਅਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਨਹੀਆਵਾਲਾ ਮੌਜੂਦ ਸਨ। ਅੰਤ ਵਿੱਚ ਹੈਡੱਮਾਸਟਰ ਹਰਪ੍ਰੀਤ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly