‘ਸਰਬੱਤ ਦਾ ਭਲਾ ਟਰੱਸਟ’ ਨੇ ਵਾਹਨਾਂ ‘ਤੇ 2500 ਰਿਫਲੈਕਟਰ ਲਗਾਏ

ਰੋਪੜ, (ਸਮਾਜ ਵੀਕਲੀ)(ਗੁਰਬਿੰਦਰ ਸਿੰਘ ਰੋਮੀ): ਡਾ. ਐਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਚਲ ਰਹੇ ਕਾਰਜਾਂ ਦੀ ਲੜੀ ਤਹਿਤ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੀ ਇਕਾਈ ਰੋਪੜ ਵੱਲੋਂ ਐੱਸ.ਐੱਸ.ਪੀ. ਗੁਰਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਘਣੀ ਧੁੰਦ ਕਾਰਨ ਹੋਣ ਵਾਲ਼ੇ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ‘ਤੇ 2500 ਰਿਫਲੈਕਟਰ ਲਗਾਏ। ਇਸ ਮੌਕੇ ਡੀ.ਐੱਸ.ਪੀ. ਹੈੱਡ ਕੁਆਰਟਰ ਮੋਹਿਤ ਸਿੰਗਲਾ, ਜਿਲ੍ਹਾ ਟਰੈਫਿਕ ਇੰਚਾਰਜ ਅਜੇ ਕੁਮਾਰ, ਏ.ਐੱਸ.ਆਈ. ਦੀਦਾਰ ਸਿੰਘ, ਏ.ਐੱਸ.ਆਈ. ਪਵਨ ਕੁਮਾਰ, ਏ.ਐੱਸ.ਆਈ. ਸਤਵਿੰਦਰ ਸਿੰਘ ਅਤੇ ਏ.ਐੱਸ.ਆਈ. ਰਣਜੀਤ ਸਿੰਘ, ਜਿਲ੍ਹਾ ਪ੍ਰਧਾਨ ਸ਼੍ਰੀ ਜੇ.ਕੇ. ਜੱਗੀ , ਅਸ਼ਵਨੀ ਖੰਨਾ, ਮਦਨ ਮੋਹਨ ਗੁਪਤਾ, ਇੰਦਰਜੀਤ ਸਿੰਘ, ਸੁਖਦੇਵ ਸ਼ਰਮਾ, ਮਨਮੋਹਨ ਕਾਲੀਆ ਅਤੇ ਹੋਰ ਮੈਂਬਰ ਉਚੇਚੇ ਤੌਰ ‘ਤੇ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਥਕ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ( ਸ੍ਰੀ ਨਗਰ ਵਾਲੇ ) ਨੂੰ ਮਿਲ ਰਿਹਾ ਪਦਮ ਸ਼੍ਰੀ ਸਨਮਾਨ
Next articleਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ (ਕਪੂਰਥਲਾ) ਵਿਖੇ ਮਤਦਾਨ ਦਿਵਸ ਅਤੇ ਗਣਤੰਤਰ ਦਿਵਸ ਮਨਾਇਆ ਗਿਆ