HOME ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਤਲਵੰਡੀ ਸਾਬੋ ਵਿਚ ਅੱਖਾਂ ਦਾ ਵਿਸ਼ਾਲ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਤਲਵੰਡੀ ਸਾਬੋ ਵਿਚ ਅੱਖਾਂ ਦਾ ਵਿਸ਼ਾਲ ਚੈੱਕ ਅੱਪ ਅਤੇ ਆਪਰੇਸ਼ਨ ਕੈਂਪ

ਪਿੰਡ ਮੰਡੀ ਖੁਰਦ ਵਿਖੇ ਜਲਦ ਹੀ ਲੱਗੇਗਾ ਵਿਸ਼ਾਲ ਮੈਡੀਕਲ ਕੈਂਪ – ਪ੍ਰੋ ਜੇ. ਐਸ ਬਰਾੜ

 (ਸਮਾਜ ਵੀਕਲੀ)  ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ, ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਅਤੇ ਡਾ. ਆਰ.ਐਸ. ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਗੁਰਦੁਆਰਾ ਲੰਗਰ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸ਼ਾਲ ਅੱਖਾਂ ਦਾ ਚੈੱਕ ਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਧਾਨ ਬਠਿੰਡਾ ਇਕਾਈ ਅਤੇ ਪ੍ਰਧਾਨ ਮਾਲਵਾ ਜੋਨ ਪ੍ਰੋ: ਜਸਵੰਤ ਸਿੰਘ ਬਰਾੜ ਨੇ ਕੀਤਾ ਗਿਆ । ਇਸ ਵਿਚ ਐਸ ਪੀ ਮਲਟੀ ਸਪੈਸ਼ਲਿਟੀ ਹਸਪਤਾਲ ਮੌੜ ਮੰਡੀ ਦੇ ਡਾਕਟਰਾਂ ਵਲੋਂ 419ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਸਾਰੀਆਂ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ। ਆਪਰੇਸ਼ਨ ਯੋਗ ਪਾਏ ਗਏ ਮਰੀਜ਼ਾਂ ਦਾ ਚਿੱਟੇ ਮੋਤੀਏ ਦਾ ਓਪਰੇਸ਼ਨ ਕੱਲ 22 ਦਸੰਬਰ ਨੂੰ ਐਸਪੀ ਹਸਪਤਾਲ ਮੌੜ ਮੰਡੀ ਵਿਖੇ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਹਰ 15 ਦਿਨਾਂ ਬਾਅਦ ਇਸ ਤਰ੍ਹਾਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਟਰੱਸਟ ਵਲੋਂ ਬਠਿੰਡਾ ਜਿਲ੍ਹੇ ਵਿਚ ਹਰ ਮਹੀਨੇ ਲਗਭਗ 300 ਲੋੜਵੰਦ ਲੋਕਾਂ ਨੂੰ 750 ਰੁ. ਤੋਂ ਲੈ ਕੇ 3000 ਰੁ. ਤੱਕ ਪੈਨਸ਼ਨ ਦਿੱਤੀ ਜਾਂਦੀ ਹੈ। ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ R.O. ਦਾਨ ਵਜੋਂ ਦਿੱਤੇ ਜਾ ਰਹੇ ਹਨ। ਇਸ ਟਰੱਸਟ ਦੀ ਖਾਸੀਅਤ ਇਹ ਹੈ ਕਿ ਟਰੱਸਟ ਵਲੋਂ ਕਿਸੇ ਤੋਂ 1 ਰੁ. ਵੀ ਦਾਨ ਵਜੋਂ ਨਹੀਂ ਲਿਆ ਜਾਂਦਾ। ਸਾਰਾ ਖਰਚਾ ਡਾ. ਐਸ.ਪੀ. ਸਿੰਘ ਓਬਰਾਏ ਆਪਣੀ ਨੇਕ ਕਮਾਈ ਵਿਚੋਂ ਕਰ ਰਹੇ ਹਨ। ਟਰੱਸਟ ਵੱਲੋ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਸਥਾਨਾ ਤੇ 9 ਲੈਬੋਰੇਟਰੀ ਕੰਮ ਕਰ ਰਹੀਆਂ ਹਨ। ਜਿੱਥੇ ਮਾਰਕੀਟ ਰੇਟ ਦੇ 10ਵੇਂ ਹਿੱਸੇ ਤੇ ਟੈਸਟ ਕੀਤੇ ਜਾਂਦੇ ਹਨ। ਟਰੱਸਟ ਵਲੋਂ ਜਲਦ ਹੀ ਪਿੰਡ ਮੰਡੀ ਖੁਰਦ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ , ਸੁਰਿੰਦਰ ਸਿੰਘ ਧਾਲੀਵਾਲ, ਸਰਦਾਰ ਬਲਜੀਤ ਸਿੰਘ ਨਰੂਆਣਾ ਜੋਗਿੰਦਰ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ ਅਤੇ ਕੈਂਪੇਨ ਚਾਰਜ ਐਡਵੋਕੇਟ ਰਾਜ ਮੁਕੱਦਰ ਸਿੱਧੂ ਸਾਰੇ ਸਰਬੱਤ ਦਾ ਭਲਾ ਬਠਿੰਡਾ ਇਕਾਈ ਦੇ ਮੈਂਬਰ ਹਾਜਰ ਸਨ। ਕੈਂਪ ਦੀ ਸਮਾਪਤੀ ਤੇ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ , ਸਮੂਹ ਨਗਰ ਨਿਵਾਸੀ ਅਤੇ ਨਗਰ ਪੰਚਾਇਤ ਤਲਵੰਡੀ ਸਾਬੋ, ਗੁਰੂਦੁਆਰਾ ਪ੍ਰਬੰਧਕ ਕਮੇਟੀ, ਬਾਬਾ ਕਾਕਾ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਦਾ ਧੰਨਵਾਦ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਏ ਗਏ ਦਸਤਾਰ ਮੁਕਾਬਲੇ
Next articleਪ੍ਰਿੰਸ ਜਾਰਜ ਵਿੱਚ ਨਵੀਂ ਫਿਲੀਪੀਨੀ ਬਾਸਕਟਬਾਲ ਲੀਗ ਦੀ ਸ਼ਾਨਦਾਰ ਸ਼ੁਰੂਆਤ