“ਸਰਾਭਾ ਪੰਥਕ ਮੋਰਚੇ” ਵੱਲੋਂ ਸ: ਜਸਪਾਲ ਸਿੰਘ ਹੇਰਾਂ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਤੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਤੋਂ ਇਲਾਵਾ ਹੋਰ ਮੰਗਾਂ ਲਈ ਜੋ ਸਰਾਭਾ ਪੰਥਕ ਮੋਰਚਾ ਲੱਗਿਆ ਸੀ, ਉਸ ਮੋਰਚੇ ਤੇ ਬਾਨੀ  ਸ: ਜਸਪਾਲ ਸਿੰਘ ਹੇਰਾਂ ਹੀ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਾਭਾ ਪੰਥਕ ਮੋਰਚੇ ਦੇ ਆਗੂ ਮਾਸਟਰ ਦਰਸ਼ਨ ਸਿੰਘ ਰਕਬਾ, ਭਾਈ ਬਲਦੇਵ ਸਿੰਘ ਸਰਾਭਾ, ਹਰਭਜਨ ਸਿੰਘ ਅੱਬੂਵਾਲ, ਅਮਰ ਸਿੰਘ ਜੜਾਹਾਂ, ਬੀਬੀ ਮਨਜੀਤ ਕੌਰ ਦਾਖਾ, ਭਾਈ ਹਰਦੀਪ ਸਿੰਘ ਬੱਲੋਵਾਲ, ਕੁਲਦੀਪ ਸਿੰਘ ਮੋਹੀ ਆਦਿ ਨੇ ਕੀਤਾ। ਆਗੂਆਂ ਨੇ ਅੱਗੇ ਆਖਿਆ ਕਿ ਸ: ਜਸਪਾਲ ਸਿੰਘ ਹੇਰਾਂ ਬੜੇ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝਦੇ ਆ ਰਹੇ ਸਨ। ਉਹ ਪਿਛਲੇ ਦਿਨੀਂ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਉਹਨਾਂ ਦੇ ਅਕਾਲ ਚਲਾਣੇ ਤੇ ਇਕੱਲੇ ਪੰਜਾਬ ਹੀ ਨਹੀਂ ਜਿੱਥੋਂ ਤੱਕ ਉਹਨਾਂ ਦੀ ਕਲਮ ਤੋਂ ਲਿਖੀਆਂ ਸੰਪਾਦਕੀਆਂ ਨੂੰ ਪਿਆਰ ਕਰਨ ਵਾਲਿਆਂ ਸੰਗਤਾਂ ਵੱਸਦੀਆਂ ਹਨ। ਉਨਾਂ ਦੇ ਦਿਲ ਨੂੰ ਠੇਸ ਪਹੁੰਚੀ ਹੈ। ਉਥੇ ਹੀ ਉਨਾਂ ਵੱਲੋਂ ਲਗਾਤਾਰ “ਸਰਾਭਾ ਪੰਥਕ ਮੋਰਚੇ” ਦੀ ਸਰਪਰਾਸਤੀ ਕਰਕੇ ਕੌਮ ਦੀਆਂ ਹੱਕੀ ਮੰਗਾਂ ਲਈ ਲੜਦੇ ਜੁਝਾਰੂਆਂ ਨੂੰ ਉਹ ਹਮੇਸ਼ਾ ਹਲਾਸ਼ੇਰੀ ਦਿੰਦੇ ਰਹਿੰਦੇ ਸਨ। ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ “ਕੌਮੀ ਇਨਸਾਫ਼ ਮੋਰਚੇ” ਵਿੱਚ ਵੀ ਸਰਾਭਾ ਪੰਥਕ ਮੋਰਚੇ ਦੀਆਂ ਸੰਗਤਾਂ ਨੂੰ ਸਮੇਂ ਸਮੇਂ ਤੇ ਹਾਜਰੀ ਭਰਨ ਲਈ ਹਮੇਸ਼ਾ ਤਿਆਰ ਰੱਖਦੇ ਸਨ। ਆਖਰ ਵਿੱਚ ਆਗੂਆਂ ਨੇ ਆਖਿਆ ਕਿ ਸ: ਜਸਪਾਲ ਸਿੰਘ ਹੇਰਾਂ ਦੀ ਇਕ ਵਿਲੱਖਣ ਸੋਚ ਇਹ ਹੁੰਦੀ ਸੀ, ਉਹ ਭਾਵੇਂ ਕਿੰਨਾ ਵੀ ਬਿਮਾਰ ਹੋਣ,ਪਰ ਉਹ ਉਨਾਂ ਨੂੰ ਮਿਲਣ ਆਏ ਕਿਸੇ ਵੀ ਵਿਅਕਤੀ ਨੂੰ ਅਹਿਸਾਸ ਨਹੀਂ ਸੀ ਹੋਣ ਦਿੰਦੇ। ਉਹ ਹਮੇਸ਼ਾ ਸਿੱਖ ਕੌਮ ਦੀਆਂ ਹੱਕੀ ਮੰਗਾਂ ਅਤੇ ਸੰਘਰਸ਼ਾਂ ਬਾਰੇ ਹੀ ਗੱਲਾਂ ਕਰਦੇ ਰਹਿੰਦੇ ਸਨ। ਉਹਨਾਂ ਦੇ ਅਕਾਲ ਚਲਾਣੇ ਮੌਕੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸ: ਹੇਰਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣ ਅਤੇ ਮਗਰ ਪਰਿਵਾਰ, ਪੱਤਰਕਾਰਾਂ ਤੇ ਉਨ੍ਹਾਂ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤਾਂ ਜੋ ਉਹ ਸ: ਜਸਪਾਲ ਸਿੰਘ ਹੇਰਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕੌਮ ਦੇ ਹੱਕੀ ਸੰਘਰਸ਼ਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੈਬਨਿਟ ਮੰਤਰੀ ਜਿੰਪਾ ਨੇ ਨੰਦ ਕਿਸ਼ੋਰ ਮਹਾਤੰਤਰ ਸੰਕੀਰਤਨ ਮੰਡਲ ਨੂੰ ਦਿੱਤਾ 3 ਲੱਖ ਰੁਪਏ ਦਾ ਚੈੱਕ
Next articleਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ‘ਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਲਿਆ ਜਾਇਜ਼ਾ