ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਰੋਪੜ ਇਕਾਈ ਵੱਲੋਂ ਜ਼ਰੂਰਤਮੰਦਾ ਨੂੰ ਚੈੱਕ ਤਕਸੀਮ ਕੀਤੇ ਗਏ

ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਰੋਪੜ
ਰੋਪੜ,  (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਨਾਮਵਾਰ ਸਮਾਜਸੇਵੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਸੱਰਬਤ ਦਾ ਭਲਾ ਕਰਨ ਦੇ ਟੀਚੇ ਨੂੰ ਲੈ ਕੇ ਭਾਰਤ ਦੇ ਵੱਖ –ਵੱਖ ਸੂਬਿਆਂ ਵਿੱਚ ਸਮੇਤ ਜਿਥੇ ਬਾਹਰਲੀਆਂ ਦੇਸ਼ਾ ਵਿੱਚ ਵਿ ਹਰ ਇੱਕ ਲੋੜਵੰਦ ਇਨਸਾਨ ਦੀ ਲੋੜ ਮੁਤਾਬਿਕ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ  ਰੋਪੜ ਇਲਾਕੇ ਵਿੱਚ 280 ਲੋੜਵੰਦ ਪਰਿਵਾਰਾਂ, ਵਿਧਵਾ ਅਤੇ ਮੈਡੀਕਲ ਲੋਕਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ  ਤਕਸੀਮ ਕੀਤੇ ਗਏ।ਸੰਸਥਾ ਵਲੋਂ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਸਮਾਗਮ ਵਿੱਚ ਟਰੱਸਟ ਜ਼ਿਲ੍ਹਾ ਰੋਪੜ ਇਕਾਈ ਦੇ ਪ੍ਰਧਾਨ ਸ਼੍ਰੀ ਜੇ.ਕੇ.ਜੱਗੀ ਅਤੇ ਉਨ੍ਹਾਂ ਦੀ ਸਮੂਹਿਕ ਟੀਮ ਮੈਂਬਰ ਅਤੇ ਮੁੱਖ ਮਹਿਮਾਨ ਸੀਨੀਅਰ ਐਡਵੋਕੇਟ ਸ੍ਰੀ ਸੂਰਜ ਪ੍ਰਕਾਸ਼ ਕੌਸ਼ਲ ਮੌਜੂਦ ਸਨ । ਮਹਿਮਾਨ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜ ਦੀ ਬਹੁਤ ਸ਼ਲਾਘਾ ਕੀਤੀ।ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਰੋਪੜ ਇਕਾਈ ਵਿੱਚ ਬਹੁਤ ਹੀ ਜਲਦ ਇੱਕ ਲੈਬੋਟਰੀ ਅਤੇ ਫਿਜੀਓਥੈਰਪੀ ਸੈਂਟਰ ਖੋਲਿਆ ਜਾਵੇਗਾ। ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ. ਪੀ. ਸਿੰਘ ਓਬਰਾਏ ਲੋੜਵੰਦਾ ਲਈ ਆਸ ਦੀ ਕਿਰਨ ਬਣ ਗਏ ਹਨ ਜੋ ਹਰ ਮਹੀਨੇ ਅਪਣੀ ਜੇਬ ਵਿੱਚੋਂ ਬਗੈਰ ਕਿਸੇ ਤੋਂ ਮਾਲੀ ਮੱਦਦ ਲਏ ਹਜ਼ਾਰਾਂ ਲੋੜਵੰਦਾ ਨੂੰ ਕਰੋੜਾਂ ਰੁਪਏ ਵੰਡਦੇ ਹਨ।
ਜ਼ਿਲਾ ਪ੍ਰਧਾਨ ਸ਼੍ਰੀ ਜੇ ਕੇ ਜਗੀ ਜੀ ਨੇ ਦੱਸਿਆ ਕਿ ਅਗਰ ਕਿਸੇ ਵੀ ਜ਼ਿਲ੍ਹੇ ਵਿੱਚ ਮੁਫ਼ਤ ਸਿਲਾਈ ਕਢਾਈ, ਕੰਪਿਊਟਰ ਅਤੇ ਬਿਊਟਿਸ਼ਨ ਸੈਟਰ ਖੁਲਵਾਉਣਾ ਚਾਹੁੰਦਾ ਹੈ ਉਹ ਜ਼ਿਲਾ ਪ੍ਰਧਾਨ ਨੂੰ ਮਿਲ ਸਕਦੇ ਹਨ। ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਸੰਸਥਾਂ ਵਲੋਂ ਲੋਕ ਭਲਾਈ ਦੇ ਕਾਰਜ ਸ਼ੂਰੁ ਕੀਤੇ ਹੋਏ ਹਨ।ਸੰਸਥਾ ਵਲੋਂ ਜਿਥੇ ਆਰਥਿਕ ਤੋਰ ਤੇ ਕਮਜੋਰ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ ਉੱਥੇ ਗਰੀਬਾਂ ਲਈ ਮੈਡੀਕਲ ਸੇਵਾ ਅਤੇ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।ਇਸ ਮੋਕੇ ਤੇ ਟਰੱਸਟ ਦੇ ਪ੍ਰਧਾਨ ਜੇ.ਕੇ.ਜੱਗੀ, ਮੈਬਂਰ  ਅਸ਼ਵਨੀ ਖੰਨਾ, ਮਨਮੋਹਨ ਕਾਲੀਆ, ਜੀ. ਐਸ ਓਬਰਾਏ, ਇੰਦਰਜੀਤ ਸਿੰਘ, ਸੰਤ ਸਿੰਘ, ਮਨਜੀਤ ਸਿੰਘ ਅਭਿਆਨਾ , ਭਾਗ ਸਿੰਘ ਰਿਟਾਰ ਡੀਓ,ਸੁਖਦੇਵ ਸ਼ਰਮਾ, ਮਦਨ ਮੋਹਨ ਗੁਪਤਾ,  ਅਤੇ ਹੋਰ ਮੈਂਬਰ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੱਚ ਕਾਵਿ
Next articleਜਮਹੂਰੀ ਅਧਿਕਾਰ ਸਭਾ ਵਲੋਂ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਰਿਪੋਰਟ ਜਾਰੀ