ਪਿਡ ਮਾਨਾਂ ਦੇ ਗੁਰੂ ਰਵਿਦਾਸ ਕਲੱਬ ਵੱਲੋਂ ਬੂਟੇ ਲਗਾਏ ਗਏ

(ਸਮਾਜ ਵੀਕਲੀ): ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਕਲੱਬ ਰਜਿ ਮਾਨਾਂ ਵੱਲੋਂ ਵਾਤਾਵਰਣ ਨੂੰ ਸੁੱਧ ਰੱਖਣ ਲ਼ਈ ਬੂਟੇ ਲਗਾਏ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਖਜਾਨਚੀ ਜਸਵੀਰ ਸਿੰਘ ਨੇ ਕਿਹਾ ਕਿ ਪਲੀਤ ਹੋ ਰਹੇ ਵਾਤਾਵਰਣ ਨੂੰ ਸੁੱਧ ਰੱਖਣ ਲਈ ਬੂਟੇ ਅਹਿਮ ਰੋਲ ਅਦਾ ਕਰਦੇ ਹਨ, ਇਸ ਲਈ ਹਰ ਸਮਾਜਿਕ ਪ੍ਰਾਣੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੂਟੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਇਸ ਲਈ ਰੁੱਖਾਂ ਤੋਂ ਬਿਨਾਂ ਮਨੁੱਖੀ ਜਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੇ ਜਨਮਦਿਨ, ਵਿਆਹ ਸਾਦੀਆਂ ਅਤੇ ਹੋਰ ਖੁਸ਼ੀ ਗਮੀ ਦੇ ਮੌਕੇ ਤੇ ਵੀ ਰੁੱਖ ਲਗਾਉਣ ਦੀ ਪਿਰਤ ਨੂੰ ਉਤਸਾਹ ਨਾਲ ਅੱਗੇ ਤੋਰਨਾ ਚਾਹੀਦਾ ਹੈ।

 

Previous articleਮੇਲਾ ਨਾਥਾਂ ਦਾ ਕਬੱਡੀ ਕੱਪ ਪਿੰਡ ਮੀਆਂਵਿੰਡ ਵਿਖ਼ੇ ਮਿਤੀ 17 ਫਰਵਰੀ ਨੂੰ :- ਬਿੱਲਾ ਗਿੱਲ ਦੀਨੇਵਾਲ
Next articleMandaviya hails eSanjeevani milestone of providing telemedicine services to over 10 cr patients