ਵੈਨਕੂਵਰ, (ਸਮਾਜ ਵੀਕਲੀ) ( ਮਲਕੀਤ ਸਿੰਘ )-ਉੱਘੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕਨੇਡਾ ਫੇਰੀ ਦੇ ਵੱਖ ਵੱਖ ਪੜਾਵਾਂ ਤਹਿਤ ਵੈਨਕੂਵਰ ਪਹੁੰਚੇ| ਜਿੱਥੇ ਉਨਾ ਦੇ ਸਨੇਹੀਆ ਵੱਲੋਂ ਉਹਨਾਂ ਦਾ ਨਿਘਾ ਸਵਾਗਤ ਕੀਤਾ ਗਿਆ| ਸਵਾਗਤ ਕਰਨ ਵਾਲਿਆਂ ਵਿੱਚ ਗੁਰਦੀਪ ਸਿੰਘ ,ਗੁਰਨਾਮ ਸਿੰਘ ਬੋਪਰਾਏ ,ਮਨਜੀਤ ਸਿੰਘ ,ਸੁਖਵਿੰਦਰ ਸਿੰਘ ਬੋਪਾਰਾਏ ,ਪਰਮਜੀਤ ਕੌਰ ਬੋਪਾਰਾਏ ਅਤੇ ਬਲਵੀਰ ਸਿੰਘ ਦੇ ਨਾਮ ਜ਼ਿਕਰਯੋਗ ਹਨ| ਆਪਣੀ ਇਸ ਫੇਰੀ ਦੌਰਾਨ ਸੰਤ ਸੀਚੇਵਾਲ ਵੈਨਕੂਵਰ , ਸਰੀ ਅਤੇ ਹੋਰਨਾਂ ਨੇੜਲੇ ਇਲਾਕਿਆਂ ਚ ਤੈਅਸੁਦਾ ਪ੍ਰੋਗਰਾਮਾ ਚ ਹਾਜ਼ਰੀ ਭਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



